ਚੰਡੀਗੜ੍ਹ, 7 ਅਪ੍ਰੈਲ 2021 - ਪੰਜਾਬ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ 'ਤੇ ਵਿਸ਼ੇਸ਼ ਫੀਸਾਂ (ਐਸ.ਆਈ.ਡੀ.ਐੱਫ.) ਲਾ ਦਿੱਤੀਆਂ ਹਨ ਜਿਸ ਨਾਲ ਹੁਣ ਪੰਜਾਬ 'ਚ ਪੈਟ੍ਰੋਲ ਤੇ ਡੀਜ਼ਲ 'ਚ 25 ਪੈਸੇ ਹੋਰ ਵਾਧਾ ਹੋ ਗਿਆ ਹੈ। ਇਹ ਦਰਾਂ 5 ਅਪ੍ਰੈਲ 2021 ਨੂੰ ਜਾਰੀ ਹੋਏ ਨੋਟੀਫਿਕੇਸ਼ਨ ਦੇ ਨਾਲ ਹੀ ਲਾਗੂ ਹੋ ਗਈਆਂ ਹਨ।
ਇਸੇ ਤਰ੍ਹਾਂ ਵਿਸ਼ੇਸ਼ ਆਈ ਡੀ ਫੀਸ ਸੂਬੇ ਵਿੱਚ ਅਚੱਲ ਜਾਇਦਾਦ ਦੀ ਖਰੀਦ ਉਤੇ 25 ਪੈਸੇ ਪ੍ਰਤੀ ਸੈਂਕੜਾ ਦੇ ਹਿਸਾਬ ਨਾਲ ਵਾਧਾ ਹੋਇਆ ਹੈ।
ਉਪਰੋਕਤ ਵਸਤੂਆਂ ਉਤੇ ਵਸੂਲੀ ਜਾਣ ਵਾਲੀ ਆਈ ਡੀ ਫੀਸ ਨਾਲ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਫੰਡ ਵਿੱਚ 216.16 ਕਰੋੜ ਰੁਪਏ ਦਾ ਵਾਧੂ ਮਾਲੀਆ ਇਕੱਠਾ ਕੀਤਾ ਜਾਣਾ ਹੈ।