ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 7 ਅਪ੍ਰੈਲ 2021-ਐਸਡੀਐਮ ਸਵਰਨਜੀਤ ਕੌਰ ਵੱਲੋਂ ਅੱਜ ਸਥਾਨਕ ਸਿਵਲ ਹਸਪਤਾਲ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਉਨਾਂ ਹਸਪਤਾਲ ਵਿਚ ਦਾਖਲ ਮਰੀਜ਼ਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਸੁਣੀਆਂ। ਉਪਰੰਤ ਉਨ੍ਹਾਂ ਸਿਵਲ ਹਸਪਤਾਲ ਦੇ ਗਾਇਨੀ ਵਾਰਡ ਦਾ ਲੇਬਰ ਰੂਮ, ਰਿਕਾਰਡ ਆਦਿ ਵੀ ਚੈਕ ਕੀਤਾ। ਉਨ੍ਹਾਂ ਲੋਕਾਂ ਦੀ ਸ਼ਿਕਾਇਤਾਂ ’ਤੇ ਜਦ ਹਸਪਤਾਲ ਅੰਦਰ ਸਫਾਈ ਦਾ ਜਾਇਜ਼ਾ ਲਿਆ ਗਿਆ ਤਾਂ ਉੱਥੇ ਬਹੁਤ ਸਾਰੀਆਂ ਉਨਤਾਈਆਂ ਪਾਈਆਂ ਗਈਆਂ, ਜਿੱਥੇ ਵਾਰਡ ਦੀ ਚੰਗੀ ਤਰ੍ਹਾਂ ਸਫ਼ਾਈ ਨਹੀਂ ਸੀ ਅਤੇ ਬਾਹਰ ਬੈਠੇ ਕੁੱਝ ਲੋਕਾਂ ਵੱਲੋਂ ਮਾਸਕ ਆਦਿ ਨਹੀਂ ਲਗਾਇਆ ਗਿਆ ਸੀ, ਜਦੋਂਕਿ ਬਾਥਰੂਮਾਂ ’ਚ ਵੀ ਸਫ਼ਾਈ ਪੱਖੋਂ ਹਾਲਤ ਬਦਤਰ ਹੀ ਸੀ। ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐਸਡੀਐਮ ਨੇ ਹਸਪਤਾਲ ਦੇ ਪ੍ਰਬੰਧਕਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਲੋਕਾਂ ਨੂੰ ਪੀਣ ਵਾਲਾ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾਵੇ ਅਤੇ ਸਫ਼ਾਈ ਨਿਰੰਤਰ ਜਾਰੀ ਰੱਖੀ ਜਾਵੇ। ਇਸ ਮੌਕੇ ਡਾ: ਸਤੀਸ਼ ਗੋਇਲ ਐਸ.ਐਮ.ਓ, ਡਾ. ਰਾਣਾ ਚਾਵਲਾ ਗਾਇਨੋਕਲੋਜਿਸਟ ਆਦਿ ਹਾਜ਼ਰ ਸਨ।