ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 7 ਅਪ੍ਰੈਲ 2021-ਜ਼ਿਲੇ ਅੰਦਰ ਅੱਜ ਫ਼ਿਰ ਕੋਰੋਨਾ ਦੇ 53 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਤੋਂ 8, ਮਲੋਟ ਤੋਂ 5, ਗਿੱਦੜਬਾਹਾ ਤੋਂ 5, ਰਾਣੀਵਾਲਾ ਤੋਂ 1, ਸਰਾਵਾਂ ਬੋਦਲਾਂ ਤੋਂ 1, ਬਰੀਵਾਲਾ ਤੋਂ 1, ਸ਼ੇਰਗੜ੍ਹ ਤੋਂ 1, ਰੱਤਾ ਖੇੜਾ ਤੋਂ 1, ਰਾਮਨਗਰ ਸਾਉਂਕੇ ਤੋਂ 1, ਜੰਡਵਾਲਾ ਤੋਂ 1, ਚੱਕ ਅਟਾਰੀ ਸਦਰਵਾਲਾ ਤੋਂ 1, ਗੁਲਾਬੇਵਾਲਾ ਤੋਂ 1, ਰਣਜੀਤਗੜ੍ਹ ਤੋਂ 1, ਭਾਗਸਰ ਤੋਂ 2, ਭੰਗਚੜੀ ਤੋਂ 1, ਮਹਾਂਬੱਧਰ ਤੋਂ 1, ਕਿੱਲਿਆਂਵਾਲੀ ਤੋਂ 1, ਬਾਦਲ ਤੋਂ 7, ਮਾਹਣੀ ਖੇੜਾ ਤੋਂ 1, ਛੱਤੇਆਣਾ ਤੋਂ 1, ਭਾਰੂ ਤੋਂ 2, ਜਗਤ ਸਿੰਘਵਾਲਾ ਤੋਂ 1, ਤਰਖ਼ਾਣਵਾਲਾ ਤੋਂ 1, ਖੁੱਡੀਆਂ ਤੋਂ 1, ਮਾਨ ਤੋਂ 1, ਮਿੱਠੜੀ ਬੁੱਧਗਿਰ ਤੋਂ 1, ਭੁੱਲਰਵਾਲਾ ਤੋਂ 1 ਤੇ ਫਤੂਹੀਖੇੜਾ ਤੋਂ 1 ਕੇਸ ਮਿਲਿਆ ਹੈ, ਜਿੰਨਾਂ ਨੂੰ ਹੁਣ ਵਿਭਾਗ ਵੱਲੋਂ ਆਈਸੋਲੇਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅੱਜ 58 ਮਰੀਜ਼ਾਂ ਨੂੰ ਠੀਕ ਕਰਕੇ ਘਰ ਵੀ ਭੇਜਿਆ ਗਿਆ ਹੈ। ਅੱਜ 1922 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 2687 ਸੈਂਪਲ ਬਕਾਇਆ ਹਨ। ਅੱਜ ਜ਼ਿਲੇੇ ਭਰ ਅੰਦਰੋਂ 2256 ਨਵੇਂ ਸੈਂਪਲ ਵੀ ਇਕੱਤਰ ਕੀਤੇ ਗਏ ਹਨ। ਵਰਣਨਯੋਗ ਹੈ ਕਿ ਜ਼ਿਲੇ ਅੰਦਰ ਹੁਣ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 4703 ਹੋ ਗਈ ਹੈ, ਜਿਸ ਵਿਚੋਂ ਹੁਣ ਤੱਕ 4237 ਮਰੀਜ਼ਾਂ ਨੂੰ ਰਿਲੀਵ ਕੀਤਾ ਜਾ ਚੁੱਕਾ ਹੈ, ਜਦੋਂਕਿ ਇਸ ਸਮੇਂ 356 ਕੇਸ ਸਰਗਰਮ ਚੱਲ ਰਹੇ ਹਨ।