ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ, 7 ਅਪ੍ਰੈਲ 2021 - ਇਥੋਂ ਨੇੜਲੇ ਪਿੰਡ ਲੋਧੀਪੁਰ , ਬਾਸ ਬਰੋਟੁ ਅਤੇ ਬਾਸ ਝੁੰਗੀਆਂ ਦੇ ਤਿੰਨ ਪਿੰਡਾਂ ਦੀ ਸਾਂਝੀ ਸੱਥ ਵਿਖੇ ਸਿਖਿਆ ਵਿਭਾਗ ਵਲੋਂ ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਵਿਚ ਦਾਖਲਿਆਂ ਦੀ ਵਿੱਢੀ ਮੁਹਿੰਮ ਤਹਿਤ ਨਾਮੀ ਕਲਾਕਾਰ ਰਵਿੰਦਰ ਸਿੰਘ ਰੱਬੀ ਦੀ ਦੇਖ ਰੇਖ ਹੇਠ ਸੱਜਰੀ ਸੇਵਰ ਵੱਲ ਨੁੱਕੜ ਨਾਟਕ ਦਾ ਮੰਚਨ ਕੀਤਾ ਗਿਆ ਜਿਸ ਵਿਚ ਰੱਬੀ ਤੋਂ ਇਲਾਵਾ ਕਮਲਜੀਤ ਕੌਰ, ਤਜਿੰਦਰ ਸਿੰਘ ਬਾਜ , ਸੀਮਾ ਰਾਣੀ , ਸਰਬਜੀਤ ਸਿੰਘ ਸੈਣੀ ਅਤੇ ਅਜੇ ਕੁਮਾਰ ਬੈਂਸ ਅਧਾਰਿਤ ਅਧਿਆਪਕ ਅਤੇ ਕਲਾਕਾਰ ਦੀ ਟੀਮ ਵਲੋਂ ਪ੍ਰਭਾਵ ਪੂਰਨ ਅਦਾਕਾਰੀ ਦਿਖਾਈ ਗਈ ਇਸ ਤੋਂ ਬਿਨਾ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਅਨੀਕੇਤ, ਦੀਪਿਕਾ , ਸਮਰ, ਸਮਰਾਟ , ਅਤੇ ਜਸ਼ਨਪ੍ਰੀਤ ਆਦਿ ਵਿਦਿਆਰਥੀਆਂ ਵਲੋਂ ਵੀ ਵਧੀਆ ਅਦਾਕਾਰੀ ਪੇਸ਼ ਕੀਤੀ ਗਈ।
ਸਮਾਗਮ ਵਿਚ ਵਿਸ਼ੇਸ਼ ਤੋਰ ਤੇ ਪਹੁੰਚੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰੇਮ ਸਿੰਘ ਬਾਸੋਵਾਲ ਅਤੇ ਸਾਬਕਾ ਜਿਲ੍ਹਾ ਸਿਖਿਆ ਅਫਸਰ ਸਵਰਨ ਸਿੰਘ ਲੋਧੀਪੁਰ ਨੇ ਕਿਹਾ ਕਿ ਅਜੋਕੇ ਸਮੇ ਅੰਦਰ ਸਿਖਿਆ ਵਿਭਾਗ ਵਲੋਂ ਬਹੁਤ ਹੀ ਵਧੀਆ ਕਾਰਜ ਕੀਤੇ ਜਾ ਰਹੇ ਹਨ ਅਤੇ ਬੱਚਿਆਂ ਨੂੰ ਅੰਗਰੇਜ਼ੀ ਮਾਧਿਅਮ ਦੇ ਨਾਲ ਨਾਲ ਅਤਿ ਆਧੁਨਿਕ ਸਹੂਲਤਾਂ ਦੇ ਕੇ ਵਿਦਿਆ ਦਾ ਦਾਨ ਵੰਡਿਆ ਜਾ ਰਿਹਾ ਹੈ ਅਤੇ ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਦੀ ਅਗਵਾਈ ਹੇਠ ਹਲਕੇ ਅੰਦਰ ਸਕੂਲਾਂ ਦੀ ਵਧੀਆ ਦਿੱਖ ਬਣਾਈ ਜਾ ਰਹੀ ਹੈ ਇਸਲਈ ਸਮੂਹ ਇਲਾਕਾ ਨਿਵਾਸੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖ਼ਲ ਕਰਵਾਉਣ।
ਇਸ ਤੋਂ ਪਹਿਲਾ ਉਪ ਜਿਲ੍ਹਾ ਸਿਖਿਆ ਅਫਸਰ ਅਤੇ ਜਿਲ੍ਹਾ ਸਿਖਿਆ ਸੁਧਾਰ ਟੀਮ ਦੇ ਇੰਚਾਰਜ ਸੁਰਿੰਦਰ ਪਾਲ ਸਿੰਘ ਵਲੋਂ ਇਲਾਕਾ ਵਾਸੀਆਂ ਨੂੰ ਸਿਖਿਆ ਵਿਭਾਗ ਵਲੋਂ ਦਿਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਅਤੇ ਨਾਲ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ੪੦੦ ਸ਼ਤਾਬਦੀ ਸਮਾਗਮ ਸੰਬੰਧੀ ਵੀ ਜਾਣਕਾਰੀ ਦਿੱਤੀ ਅੰਤ ਵਿਚ ਸਰਪੰਚ ਹਰਜਾਪ ਸਿੰਘ ਵਲੋਂ ਸਾਰੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਭਾਈ ਬਚਿੱਤਰ ਸਿੰਘ ਯੂਥ ਕਲੱਬ ਦੇ ਪ੍ਰਧਾਨ ਹਾਰਦੀ ਸਿੰਘ ਬਬਲੀ , ਸਾਬਕਾ ਸਰਪੰਚ ਜਗਤ ਸਿੰਘ , ਮੈਂਬਰ ਬਲਾਕ ਸੰਮਤੀ , ਰਾਮ ਪ੍ਰਕਾਸ਼ , ਹਰਮੀਤ ਸਿੰਘ , ਸਾਬਕਾ ਚੇਅਰਮੈਨ ਸੂਰਤ ਸਿੰਘ ਬਾਸੋਵਾਲ , ਬਲਾਕ ਪ੍ਰਾਇਮਰੀ ਸਿਖਿਆ ਅਫਸਰ ਰਮੇਸ਼ ਧੀਮਾਨ , ਅਮ੍ਰਿਤਪਾਲ ਸਿੰਘ ,ਕੁਲਵਿੰਦਰ ਕੌਰ , ਵੰਦਨਾ ਲਟਾਵਾਂ, ਨਰੇਸ਼ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ।