ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 7 ਅਪ੍ਰੈਲ 2021 ਉੱਚ ਤਕਨੀਕ ਨਾਲ ਤਿਆਰ ਕੀਤਾ ਗਿਆ ਮਕਾਨ ਮਨੁੱਖ ਨੂੰ ਆਤਮਿਕ ਸਕੂਨ ਦਿੰਦਾ ਹੈ। ਸੁੰਦਰ ਅਤੇ ਟਿਕਾਊ ਮਕਾਨ ਬਣਾਉਣ ਲਈ ਚੰਗੇ ਆਰਟੀਟੈਕਟ ਦੀ ਲੋੜ ਪੈਂਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਅੱਜ ਇੰਜਨੀਅਰ ਸਰਵਮੀਤ ਸਿੰਘ ਡਡਵਿੰਡੀ ਵੱਲੋਂ ਖੋਲ੍ਹੇ ਸੰਧਾ ਐਸੋਸੀਏਟ ਦੇ ਦਫਤਰ ਦਾ ਉਦਘਾਟਨ ਕਰਨ ਮੌਕੇ ਕਰਦਿਆਂ ਕਿਹਾ ਕਿ ਹਰੇਕ ਮਨੁੱਖ ਦੀ ਤਾਂਘ ਹੁੰਦੀ ਹੈ ਕਿ ਉਸ ਦਾ ਮਕਾਨ ਮਜ਼ਬੂਤ ਅਤੇ ਸੁੰਦਰ ਹੋਵੇ। ਉਨ੍ਹਾਂ ਨੇ ਕਿਹਾ ਕਿ ਇੰਜਨੀਅਰ ਸਰਵਮੀਤ ਸਿੰਘ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਨਾਲ਼ ਇਲਾਕ਼ਾ ਨਿਵਾਸੀਆਂ ਨੂੰ ਵੱਡਾ ਫਾਇਦਾ ਹੋਵੇਗਾ।
ਇਸ ਤੋਂ ਪਹਿਲਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਮੌਕੇ ਉੱਘੇ ਸਾਹਿਤਕਾਰ ਬਲਬੀਰ ਸਿੰਘ ਸੰਧਾ ਅਤੇ ਇੰਜਨੀਅਰ ਸਰਵਮੀਤ ਸਿੰਘ ਡਡਵਿੰਡੀ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਲਾਕ਼ਾ ਨਿਵਾਸੀਆਂ ਨੂੰ ਵਾਜਿਬ ਰੇਟਾਂ ਤੇ ਨਕਸ਼ਾ ਨਵੀਸੀ ਦੀਆਂ ਉੱਚ ਪੱਧਰ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਪ੍ਰਸਿੱਧ ਆਰਕੀਟੈਕਟ ਪਰਵਿੰਦਰ ਸਿੰਘ,ਰਾਜੂ ਧੀਰ, ਸੁਰਿੰਦਰ ਸਿੰਘ ਢੋਟ, ਕੁਲਵੰਤ ਸਿੰਘ,ਪੂਰਨ ਸਿੰਘ ਸੰਧਾ, ਬਖਸ਼ੀਸ਼ ਸਿੰਘ, ਤਰਸੇਮ ਸਿੰਘ, ਜਗਦੀਪ ਸੰਧਾ, ਰਣਯੋਧ ਸਿੰਘ,ਪਿਆਰਾ ਸਿੰਘ, ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।