ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ , 7 ਅਪ੍ਰੈਲ 2021 - ਜ਼ਿਲ੍ਹਾ ਕਪੂਰਥਲਾ ਦੀ ਐਸ ਐਸ ਪੀ ਦੇ ਨਿਰਦੇਸ਼ਾਂ ਅਨੁਸਾਰ ਬਲਾਕ ਸੁਲਤਾਨਪੁਰ ਲੋਧੀ ਦੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਸੁਲਤਾਨਪੁਰ ਲੋਧੀ ਦੇ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਨੇ ਗਸ਼ਤ ਦੇ ਦੌਰਾਨ 5 ਗ੍ਰਾਮ ਹੈਰੋਇਨ ਸਣੇ ਇੱਕ ਐਕਟਿਵਾ ਚਾਲਕ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਤਲਵੰਡੀ ਚੌਧਰੀਆਂ ਦੇ ਐਸ ਐਚ ਓ ਸਬ ਇੰਸਪੈਕਟਰ ਪਰਮਿੰਦਰ ਸਿੰਘ ਥਿੰਦ ਨੇ ਦੱਸਿਆ ਕਿ ਏ.ਐਸ.ਆਈ ਹਰਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸੰਬੰਧ ਵਿੱਚ ਪਿੰਡ ਨੂਰੋਵਾਲ ਅੱਡੇ ਤੇ ਮੌਜੂਦ ਸੀ ਤਾਂ ਮੁੰਡੀ ਮੌੜ ਵਾਲੀ ਸਾਇਡ ਤੋ ਇੱਕ ਐਕਟਿਵਾ ਸਕੂਟਰੀ ਨੰਬਰ ਪੀ ਬੀ-41-ਡੀ-1076 ਤੇ ਇਕ ਨੌਜਵਾਨ ਆਉਦਾ ਦਿਖਾਈ ਦਿੱਤਾ।
ਜੋ ਪੁਲਿਸ ਪਾਰਟੀ ਨੂੰ ਦੇਖਕੇ ਯਕਦਮ ਘਬਰਾ ਕੇ ਪਿੱਛੇ ਨੂੰ ਮੁੜਨ ਲੱਗਾ ਤਾਂ ਐਕਟਿਵਾ ਸਕੂਟਰੀ ਡਿੱਗ ਪਈ। ਇਸ ਮਗਰੋਂ ਪੁਲਿਸ ਪਾਰਟੀ ਨੇ ਐਕਟਿਵਾ ਚਾਲਕ ਨੂੰ ਕਾਬੂ ਕਰਦੇ ਸਮੇਂ ਉਸਨੇ ਆਪਣੀ ਪਹਿਨੀ ਹੋਈ ਪੈਂਟ ਦੀ ਖੱਬੀ ਜੇਬ ਵਿੱਚੋ ਇਕ ਮੋਮੀ ਲਿਫ਼ਾਫ਼ਾ ਕੱਢ ਕੇ ਸੜਕ ਦੇ ਕਿਨਾਰੇ ਸੁੱਟ ਦਿੱਤਾ। ਜਿਸ ਵਿੱਚੋ ਹੈਰੋਇੰਨ ਸਾਫ ਦਿਖਾਈ ਦੇ ਰਹੀ ਸੀ ਜਿਸ ਨੂੰ ਪੁਲਿਸ ਪਾਰਟੀ ਨੇ ਕਾਬੂ ਕੀਤੇ ਉਕਤ ਨੌਜਵਾਨ ਤੋਂ ਉਸਦਾ ਨੂੰ ਨਾਮ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਮ ਅਕਾਸ਼ਦੀਪ ਪੁੱਤਰ ਲਖਬੀਰ ਚੰਦ ਵਾਸੀ ਮਹੁੱਲਾ ਉੱਚਾ ਧੋੜਾ ਥਾਣਾ ਸਿਟੀ ਕਪੂਰਥਲਾ ਦੱਸਿਆ।
ਜਿਸ ਮਗਰੋਂ ਮੌਕੇ ਤੇ ਪੁੱਜੇ ਤਫਤੀਸ਼ੀ ਅਫਸਰ ਏ.ਐਸ.ਆਈ ਬਿੱਕਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਨਾਲ ਉਕਤ ਨੌਜਵਾਨ ਵਲੋਂ ਸੁੱਟੇ ਦੀ ਲਿਫਾਫੇ ਦੀ ਜਾਂਚ ਕੀਤੀ ਤਾਂ ਉਸ ਵਿਚੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਐਸ ਐਚ ਓ ਨੇ ਦੱਸਿਆ ਕਿ ਉਕਤ ਮਾਮਲੇ ਚ ਥਾਣਾ ਤਲਵੰਡੀ ਚੋਦਾਰੀਆਂ ਦੀ ਪੁਲਿਸ ਨੇ ਉਕਤ ਮੁਲਜ਼ਮ ਖਿਲਾਫ 21-61-85 ਐਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।