ਜੀ ਐਸ ਪੰਨੂ
ਪਟਿਆਲਾ, 7 ਅਪ੍ਰੈਲ 2021 - ਪੰਜਾਬ ਦੇ ਸਾਰੇ ਕਿਸਾਨਾਂ/, ਕੰਮਜੋਰ ਵਰਗਾਂ ਅਤੇ ਸਨਅਤਾਂ ਨੂੰ ਉਤਸਾਹਿਤ ਅਤੇ ਵਿਕਾਸ ਕਰਨ ਲਈ ਪੰਜਾਬ ਸਰਕਾਰ ਵੱਲੋ ਵਿੱਤੀ ਸਾਲ 2020-21 ਵਿੱਚ 10106 ਕਰੋੜ ਰੁਪਏ ਦੀ ਸਬਸਿਡੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਜਾਰੀ ਕੀਤੀ ਗਈ ਇਹ ਜਾਣਕਾਰੀ ਪੀ ਐਸ ਪੀ ਸੀ ਐਲ ਦੇ ਸੀ ਐਮ ਡੀ ਏ ਵੇਨੂੰ ਪ੍ਰਸਾਦ ਨੇ ਦਿੱਤੀ। ਪੰਜਾਬ ਸਰਕਾਰ ਸਬਸਿਡੀ ਦੇ ਵੇਰਵਿਆਂ ਅਨੁਸਾਰ ਖੇਤੀਬਾੜੀ ਦੀ ਸਬਸਿਡੀ6056 ਕਰੋੜ,
ਐਸ.ਸੀ/ਬੀ.ਪੀ.ਐਲ/ਬੀ.ਸੀ/ਸਬਸਿਡੀ 1610ਕਰੋੜ ,ਇੰਡਸਟੀਅਲ ਸਬਸਿਡੀ
1991ਕਰੋੜ,ਈ.ਡੀ ਐਡਜਸਟਮੈਂਟ 329ਕਰੋੜ,
ਊਦੇਂ ਵਿਆਜ ਐਡਜਸਟਮੈਂਟ120 ਕਰੋੜ,
ਸੀ ਐਮ ਡੀ ਏ ਵੇਨੁੰ ਪ੍ਰਸਾਦ ਨੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਖ—ਵੱਖ ਸ੍ਰੇਣੀਆਂ ਦੇ 36.27 ਲੱਖ ਖਪਤਕਾਰਾਂ ਨੂੰ ਸਬਸਿਡੀ ਦੇ ਰਿਹਾ ਹੈ।ਉਹਨਾਂ ਦੱਸਿਆ ਕਿ 10621 ਕਰੋੜ ਰੁਪਏ ਦੀ ਸਬਬਿਡੀ ਵਿੱਚੋਂ 7180 ਕਰੋੜ ਰੁਪਏ ਦੀ ਰਕਮ 13.87 ਲੱਖ ਖੇਤੀਬਾੜੀ ਖਪਤਕਾਰਾਂ ਲਈ, 1513 ਕਰੋੜ ਰੁਪਏ 21 ਲੱਖ ਐਸਸੀ,ਬੀਪੀਐਲ,ਬੀਸੀ ਘਰੇਲੂ ਖਪਤਕਾਰਾਂ ਲਈ ਜਿਨਾਂ ਦਾ ਬਿਜਲੀ ਲੋਡ ਇਕ ਕਿਲੋਂ ਵਾਟ ਤੋ ਘੱਟ ਹੈ ਨੂੰ 200 ਯੂਨਿਟ ਪ੍ਰਤੀ ਮਹੀਨਾ ਅਤੇ ਅਜਾਦੀ ਘੂਲਾਟੀਆ ਲਈ 300 ਯੂਨਿਟ ਪ੍ਰਤੀ ਮਹੀਨਾ ਨਾਲ ਸਬਸਿਡੀ ਦਿੱਤੀ ਗਈ ਹੈ ਅਤੇ ਪੰਜਾਬ ਦੇ ਉਦਯੋਗਿਕ ਖਪਤਕਾਰ / ਸਮਾਲ ਪਾਵਰ ਨੂੰ 5 ਰੁਪਏ ਪ੍ਰਤੀ ਕੇ.ਡਬਲਿੳ.ਐਚ ਸਮੇਤ ਫਿਕਸ ਚਾਰਜਿਜ਼ ਅਤੇ ਐਲ ਐਸ (LS) ਐਮ ਐਸ (MS )ਖਪਤਕਾਰਾਂ ਨੂੰ 5 ਰੁਪਏ ਪ੍ਰਤੀ ਕੇ ਵੀ ਏ ਵੇਰੀਐਬਲ ਚਾਰਜ ਅਨੁਸਾਰ ਬਿਜਲੀ ਮੁਹੱਈਆ ਕਰਵਾਈ ਜਾ ਰਾਹੀ ਹੈ।
ਉਪਰੋਕਤ ਅਨੁਸਾਰ ਸਬਸਿਡੀ ਦੀ ਅਦਾਇਗੀ ਤੋ ਇਲਾਵਾ ਪੰਜਾਬ ਸਰਕਾਰ ਵੱਲੋ 31. 3. 2020 ਨੂੰ 15628 ਕਰੋੜ ਰੁਪਏ ਦੇ ਊਦੇਂ ਲੋਨ ਨੂੰ ਖਤਮ ਕਰ ਦਿੱਤਾ ਗਿਆ ਹੈ ਅਤੇ ਇਸ ਤੇ ਬਣਦਾ ਵਿਆਜ 1307 ਕਰੋੜ ਰੁਪਏ ਪੰਜਾਬ ਸਰਕਾਰ ਵੱਲੋ ਅਦਾ ਕੀਤਾ ਗਿਆ ਹੈ ਪੰਜਾਬ ਸਰਕਾਰ ਵੱਲੋ ਸਾਲ 2020—21 ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਊਦੇਂ ਸਕੀਮ ਅਧੀਨ 579 ਕਰੋੜ ਰੁਪਏ ਬਤੌਂਰ ਲੋਸ ਫੰਡਿੰਗ ਦਿੱਤਾ ਗਿਆ ਹੈ। ਉਹਨਾ ਵੱਲੋ ਦੱਸਿਆ ਗਿਆ ਹੈ ਕਿ 31 .03 .2020 ਤੱਕ ਸਬਸਿਡੀ ਦਾ ਬਕਾਇਆ 5779 ਕਰੋੜ ਰੁਪਏ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਪਾਵਰ ਕਾਮ ਅਗੇ ਵਧਣ ਦੇ ਆਸਾਰ 'ਚ ਨਜ਼ਰ ਆ ਰਿਹਾ ਹੈ ਲਗਦਾ ਹੈ ਪਾਵਰ ਕਾਮ ਨੂੰ ਵਾਧਾ ਹੋਇਆ ਲਗਦਾ ਹੈ।