ਜੀ ਐਸ ਪੰਨੂ
ਪਟਿਆਲਾ, 7 ਅਪ੍ਰੈਲ,2021 - ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੁਹਾਲੀ ਜਸਟਿਸ ਅਜੇ ਤਿਵਾੜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਰਾਜਿੰਦਰ ਅਗਰਵਾਲ, ਜ਼ਿਲਾ ਅਤੇ ਸੈਸ਼ਨਜ਼ ਜੱਜ ਕਮ ਚੇਅਰਮੈਨ, ਜ਼ਿਲਾ ਕਾਨੁੰਨੀ ਸੇਵਾਵਾਂ ਅਥਾਰਟੀ, ਪਟਿਆਲਾ ਦੀ ਰਹਿਨੂਮਾਈ ਹੇਠ ਅੱਜ ਗੂਗਲ ਮੀਟ ਐਪ ਰਾਹੀਂ ਮਿਸ ਪਰਮਿੰਦਰ ਕੌਰ, ਸੀ.ਜੀ.ਐਮ. ਕਮ ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਵਲੋਂ ਪੰਜਾਬ ਨੈਸ਼ਨਲ ਬੈਂਕਾਂ ਦੇ ਪ੍ਰਬੰਧਕਾਂ, ਐਕਸਿਸ ਬੈਂਕ ਦੇ ਮੈਨੇਜਰ, ਪੀ.ਐਸ.ਪੀ.ਐਲ ਦੇ ਇੰਚਾਰਜ, ਬੀਮਾ ਕੰਪਨੀਆਂ ਦੇ ਮੈਨੇਜਰ ਅਤੇ ਵਕੀਲਾਂ ਨਾਲ ਮਿਤੀ 10 ਅਪ੍ਰੈਲ ਨੂੰ ਲੱਗਣ ਵਾਲੀ ਨੈਸ਼ਨਲ ਲੋਕ-ਅਦਾਲਤ ਸੰਬੰਧੀ ਮੀਟਿੰਗ ਕੀਤੀ ਗਈ । ਇਸ ਮੀਟਿੰਗ ਦੌਰਾਨ ਉਨਾਂ ਕਿਹਾ ਕਿ ਉਹ ਆਪਣੇ ਮਹਿਕਮੇ ਦੇ ਨਾਲ ਸੰਬੰਧਤ ਵੱਧ ਤੋਂ ਵੱਧ ਅਜਿਹੇ ਕੇਸਾਂ ਦੀ ਪਛਾਣ ਕਰਨ ਜਿਹਨਾਂ ਦੇ ਝਗੜੇ 10 ਅਪ੍ਰੈਲ ਨੂੰ ਲੱਗਣ ਵਾਲੀ ਲੋਕ ਅਦਾਲਤ ਰਾਹੀਂ ਸਮਝੌਤਾ ਕਰਵਾ ਕੇ ਨਿਪਟਾਏ ਜਾ ਸਕਣ ।