ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੁੰ ਜਲਦ ਮਿਲ ਸਕਦੇ ਹਨ ਤਿੰਨ ਨਵੇਂ ਮੈਂਬਰ
ਚੰਡੀਗੜ੍ਹ, 8 ਅਪ੍ਰੈਲ, 2021: ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੂੰ ਜਲਦੀ ਹੀ ਤਿੰਨ ਨਵੇਂ ਮੈਂਬਰ ਮਿਲ ਸਕਦੇ ਹਨ।
ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਨੇ ਪੀ ਪੀ ਐਸ ਸੀ ਲਈ ਤਿੰਨ ਨਵੇਂ ਮੈਂਬਰਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਵਿੱਢ ਦਿੱਤੀਹੈ। ਸੂਤਰਾਂ ਮੁਤਾਬਕ ਹਰਦਿਆਲ ਸਿੰਘ ਮਾਨ ਆਈ ਪੀਐਸ, ਸੇਵਾਮੁਕਤ ਆਈ ਐਸ ਜਸਕਰਨ ਸਿੰਘ ਤੇ ਮਰਹੂਮ ਆਈ ਏ ਐਸ ਏ ਐਸ ਛੱਤਵਾਲ ਦੀ ਪਤਨੀ ਮਨਪ੍ਰੀਤ ਕੌਰ ਛੱਤਵਾਲ ਦਾ ਨਾਂ ਸਰਕਾਰ ਦੇ ਵਿਚਾਰ ਅਧੀਨ ਹੈ।
ਇਸ ਨਿਯੁਕਤੀ ਲਈ ਪਹਿਲਾਂ ਮੁੱਖ ਮੰਤਰੀ ਵੱਲੋਂ ਨਾਵਾਂ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ। ਇਸ ਮਗਰੋਂ ਫਾਈਲ ਰਾਜਪਾਲ ਦੀ ਪ੍ਰਵਾਨਗੀ ਲਈ ਭੇਜੀ ਜਾਂਦੀ ਹੈ। ਰਾਜਪਾਲ ਦੀਮਨਜ਼ੂਰੀ ਤੋਂ ਬਾਅਦ ਨਿਯੁਕਤੀਆਂ ਲਈ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ।
ਅਜਿਹਾ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਨੇ ਇਸ ਸਬੰਧੀ ਫਾਈਲ ਕਲੀਅਰ ਕਰ ਦਿੱਤੀ ਹੈ। ਜੋ ਵੀ ਫੈਸਲਾ ਹੋਵੇਗਾ, ਉਹ ਆਉਂਦੇ ਦਿਨਾਂ ਵਿਚ ਜਨਤਕ ਹੋ ਜਾਵੇਗਾ।