ਰਾਜਿੰਦਰ ਕੁਮਾਰ
ਨਵਾਂਸ਼ਹਿਰ, 8 ਅਪ੍ਰੈਲ 2021 - ਆਮ ਆਦਮੀ ਪਾਰਟੀ ਪੰਜਾਬ ਵਿੱਚ ਵੀ ਉਮੀਦ ਕਰਦੀ ਹੈ ਕਿ ਦਿੱਲੀ ਤਰਾਂ ਪੰਜਾਬ ਦੇ ਲੋਕਾਂ ਨੂੰ ਬਿਜਲੀ ਸਸਤੀ ਹੋਵੇ ਅਤੇ 200 ਯੂਨਿਟ ਬਿਜਲੀ ਹਰ ਘਰ ਨੂੰ ਮੁਫ਼ਤ ਦਿੱਤੀ ਜਾਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੰਗਾ ਵਿਖੇ ਪਾਰਟੀ ਦੇ ਦੋਆਬਾ ਜ਼ੋਨ ਇੰਚਾਰਜ ਗਰੀਸ਼ ਅਗਰਵਾਲ ਅਤੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਇੰਚਾਰਜ ਸੰਜੀਵ ਨੇ ਕਰਦਿਆਂ ਕਿਹਾ ਕਿ ਬਿਜਲੀ ਸਸਤੀ ਕਰਵਾਉਣ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਪੰਜਾਬ ਵਿੱਚ ਜਨ ਅੰਦੋਲਨ ਸ਼ੁਰੂ ਕਰਨ ਜਾ ਰਹੀ ਹੈ ਇਸ ਤਹਿਤ ਪਾਰਟੀ ਜ਼ਿਲ੍ਹਾ ਪੱਧਰ ਤੇ ਘਰ ਘਰ ਜਾ ਕੇ ਬਿਜਲੀ ਦੇ ਮੁੱਦੇ ਤੇ ਲੋਕਾਂ ਨਾਲ ਸੰਪਰਕ ਕਰੇਗੀ ਅਤੇ ਇਹ ਯਕੀਨ ਦਿਵਾਇਆ ਜਾਵੇਗਾ ਕਿ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਪੰਜਾਬ ਦੇ ਲੋਕਾਂ ਨੂੰ ਹੋਰ ਸਹੂਲਤਾਂ ਦੇ ਨਾਲ ਸਸਤੀ ਬਿਜਲੀ ਦਿੱਤੀ ਜਾਵੇਗੀ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ਿਵਕਰਨ ਚੇਚੀ , ਜਨਰਲ ਸਕੱਤਰ ਮਨੋਹਰ ਲਾਲ ਗਾਬਾ , ਜਰਨਲ ਸਕੱਤਰ ਟਰੇਡ ਵਿੰਗ ਸ਼ਿਵ ਕੌੜਾ , ਰਣਵੀਰ ਸਿੰਘ ਰਾਣਾ , ਰਾਮ ਕਿਸ਼ਨ ਪੱਲੀ ਝਿੱਕੀ , ਕੌਸਲਰ ਮੀਨੂੰ , ਸਾਗਰ ਅਰੋੜਾ , ਨਰਿੰਦਰ ਰੱਤੂ ਕੌਸਲਰ , ਸਰਬਜੀਤ ਸਾਬੀ ਕੌਸਲਰ , ਰਾਜ ਕੁਮਾਰ ,ਅਮਰਦੀਪ ਬੰਗਾ , ਬਲਵੀਰ ਕਰਨਾਣਾ ,ਸਤਨਾਮ ਸਿੰਘ , ਹਰਦਿਆਲ ਸਾਬਕਾ ਸਰਪੰਚ ਪ੍ਰਸ਼ਾਂਤ ਰਾਣਾ , ਸੁਖਵਿੰਦਰ ਸਿੰਘ , ਬਾਬਾ ਬਲਵੰਤ ਬਲਿਹਾਰ ਸਿੰਘ ਮਾਨ , ਕੁਲਵਿੰਦਰ ਮਾਨ , ਰਵੀ ਕੁਮਾਰ , ਲਕਸ਼ਮਣ , ਖੁਸ਼ਵਿੰਦਰ ਮਾਨ , ਹਰਜੀਤ ਮਾਨ ਛਿੰਦੀ ਨੰਬਰਦਾਰ , ਜਸਵਿੰਦਰ ਪਾਲ ਆਦਿ ਹਾਜ਼ਰ ਸਨ ।