ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 08 ਅਪ੍ਰੈਲ 2021 - ਅਮਰੀਕੀ ਨੇਵੀ ਦੇ ਇੱਕ ਮੈਡੀਕਲ ਕਰਮਚਾਰੀ ਨੇ ਮੰਗਲਵਾਰ ਨੂੰ ਮੈਰੀਲੈਂਡ ਦੇ ਫਰੈਡਰਿਕ ਵਿੱਚ ਇੱਕ ਪਾਰਕ 'ਚ ਗੋਲੀਬਾਰੀ ਕਰਕੇ ਦੋ ਸੈਲਰਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ।ਇਸ 38 ਸਾਲਾਂ ਬੰਦੂਕਧਾਰੀ ਫਨਤਾਹੂਨ ਗਿਰਮਾ ਵੋਲਡਸੇਨਬੇਟ, ਨੂੰ ਬਾਅਦ ਵਿੱਚ ਅਮਰੀਕੀ ਸੈਨਾ ਦੇ ਬੇਸ ਫੋਰਟ ਡੀਟ੍ਰਿਕ 'ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।ਇਸ ਘਟਨਾ ਦੇ ਸੰਬੰਧ ਵਿੱਚ ਪੁਲਿਸ ਮੁਖੀ ਜੇਸਨ ਲੈਂਡੋ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਕਿ ਦੋਸ਼ੀ ਵਿਅਕਤੀ ਨੇ ਰਿਵਰਸਾਈਡ ਟੇਕ ਪਾਰਕ ਵਿਖੇ ਗੋਲੀਆਂ ਚਲਾਈਆਂ, ਜਿਸ ਨਾਲ ਕਾਮਿਆਂ ਵਿੱਚ ਭਗਦੜ ਮੱਚ ਗਈ।
ਗੋਲੀਬਾਰੀ ਤੋਂ ਬਾਅਦ,ਸ਼ੱਕੀ ਲੱਗਭਗ 10 ਮਿੰਟ ਦੀ ਦੂਰੀ ਫੋਰਟ ਡੀਟ੍ਰਿਕ ਤੇ ਡਰਾਈਵ ਕਰਕੇ ਗਿਆ, ਜਿੱਥੇ ਉਸਨੂੰ ਫੌਜੀ ਕਰਮਚਾਰੀਆਂ ਦੁਆਰਾ ਗੋਲੀ ਮਾਰ ਦਿੱਤੀ ਗਈ। ਇਸ ਮਾਮਲੇ ਵਿੱਚ ਪੁਲਿਸ ਨੂੰ ਮੰਗਲਵਾਰ ਸਵੇਰੇ 8:15 ਦੇ ਕਰੀਬ ਇੱਕ ਗੋਲੀਬਾਰੀ ਦੀ ਸੂਚਨਾ ਪ੍ਰਾਪਤ ਹੋਈ । ਜਦੋਂ ਅਧਿਕਾਰੀ ਘਟਨਾ ਵਾਲੀ ਥਾਂ ਤੇ ਪਹੁੰਚੇ, ਤਾਂ ਉਹਨਾਂ ਨੇ ਦੋ ਕਾਮਿਆਂ ਨੂੰ ਜਖਮੀ ਪਾਇਆ ਉਨ੍ਹਾਂ ਨੇ ਪਾਇਆ ਅਤੇ ਪੀੜਤ ਲੋਕਾਂ ਨੂੰ ਇਲਾਜ਼ ਲਈ ਨੇੜੇ ਦੇ ਹਸਪਤਾਲ ਲਿਜਾਇਆ ਗਿਆ। ਇਸ ਗੋਲੀਬਾਰੀ ਲਈ ਐਫ ਬੀ ਆਈ, ਏ ਟੀ ਐਫ ਬਾਲਟੀਮੋਰ ਅਤੇ ਮੈਰੀਲੈਂਡ ਸਟੇਟ ਪੁਲਿਸ ਜਾਂਚ ਕਰ ਰਹੀ ਹੈ ਜਦਕਿ ਗੋਲੀ ਚਲਾਉਣ ਦਾ ਮਨੋਰਥ ਅਜੇ ਅਸਪਸ਼ਟ ਹੈ।