ਸਰਬਜੀਤ ਸੁਖੀਜਾ
ਸ੍ਰੀ ਮੁਕਤਸਰ ਸਾਹਿਬ, 8 ਅਪ੍ਰੈਲ 2021 - ਸ਼ਹਿਰ ਦੇ ਮੌੜ ਰੋਡ ਸਥਿਤ ਮੁਕਤੀਸਰ ਗੈਸਟ ਹਾਊਸ ਦੇ ਲਾਗੇ ਜ਼ਮੀਨ ਖਰੀਦ ਕੇ ਮੁਕਤੀਸਰ ਆਸ਼ਰਮ ਕਮੇਟੀ ਵੱਲੋਂ ਸ਼ਹਿਰ ਵਾਸੀਆਂ ਲਈ ਮੁਫ਼ਤ ਚੈਰੀਟੇਬਲ ਡਿਸਪੈਂਸਰੀ ਖੋਲਣ ਲਈ ਭੂਮੀ ਪੂਜਨ ਕੀਤਾ ਗਿਆ। ਇਸ ਦੌਰਾਨ ਡੀ.ਕੇ ਬਾਂਸਲ ਗਰੁੱਪ ਵੱਲੋਂ ਰਾਜੇਸ਼ ਬਾਂਸਲ ਵੱਲੋਂ ਆਪਣੀ ਮਾਤਾ ਅਤੇ ਪਰਿਵਾਰ ਨਾਲ ਇਸ ਨੇਕ ਕੰਮ ਲਈ ਪੂਜਨ ਕੀਤਾ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਅਨਿਲ ਅਹੂਜਾ ਨੇ ਦੱਸਿਆ ਕਿ ਇਸ ਡਿਸਪੈਂਸਰੀ ’ਚ ਬਿਲਕੁਲ ਮੁਫ਼ਤ ਲੋਕਾਂ ਦਾ ਇਲਾਜ਼ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਸ ’ਚ ਕਵਾਲੀਫਾਇਡ ਡਾਕਟਰਾਂ ਵੱਲੋਂ ਚੈਕਿੰਗ ਅਤੇ ਟੈਸਟ ਕੀਤੇ ਜਾਣਗੇ। ਇਸ ਮੌਕੇ ਸ੍ਰੀ ਹਰੀਦੇਵ ਅਰਜੁਨ ਸ਼ਰਮਾ ਵੱਲੋਂ ਪੂਜਨ ਦੀ ਰਸਮ ਵਿਧੀ ਪੂਰਵਕ ਕੀਤੀ ਗਈ। ਇਸ ਮੌਕੇ ’ਤੇ ਸੈਕਟਰੀ ਜਸਪਾਲ ਸੋਨੀ, ਮਨਿੰਦਰ ਛਾਬੜਾ, ਸਰਪ੍ਰਸਤ ਰਾਮ ਿਸ਼ਨ ਜੱਗਾ, ਪ੍ਰਧਾਨ ਸੁਰਿੰਦਰ ਖੇੜਾ, ਪ੍ਰਧਾਨ ਸੁਭਾਸ਼ ਖੰੂਗਰ, ਰਾਕੇਸ਼ ਜੱਗਾ, ਰਜਤ ਜੱਗਾ, ਲਾਡਾ ਆਦਿ ਸਮੂਹ ਮੈਂਬਰਾਨ ਹਾਜ਼ਰ ਸਨ।