- ਸਿੱਖਿਆ ਵਿਭਾਗ ਦੀ ਦਾਖਲਾ ਮੁਹਿੰਮ ਦਿਖਾ ਰਹੀ ਹੈ ਰੰਗ
ਪਟਿਆਲਾ 9 ਅਪ੍ਰੈਲ 2021 - ਸਕੂਲ ਸਿੱਖਿਆਵਿਭਾਗ ਵੱਲੋਂ ਚਲਾਈ ਜਾ ਰਹੀ ਦਾਖਲਾ ਮੁਹਿੰਮ ਸਦਕਾ ਸਰਕਾਰੀ ਸਕੂਲਾਂ ਨੇ ਨਿੱਜੀ ਸਕੂਲਾਂ ਨੂੰ ਸੰਨਲਗਾਉਣੀ ਆਰੰਭ ਕਰ ਦਿੱਤੀ ਹੈ। ਜਿਲ੍ਹਾ ਪਟਿਆਲਾ ਦੇ ਸਰਕਾਰੀ ਸਕੂਲਾਂ ‘ਚ ਧੜਾ-ਧੜ ਨਿੱਜੀ ਸਕੂਲਾਂ‘ਚੋਂ ਹੱਟ ਕੇ ਵਿਦਿਆਰਥੀ ਵੱਡੀ ਗਿਣਤੀ ‘ਚ ਹਿੱਸਾ ਲੈ ਰਹੇ ਹਨ। ਜਿਸ ਦਾ ਪ੍ਰਤੱਖ ਪ੍ਰਮਾਣ ਜਿਲ੍ਹੇਦੇ ਵੱਖ-ਵੱਖ ਸਰਕਾਰੀ ਸਕੂਲਾਂ ‘ਚ ਹੋ ਰਹੇ ਦਾਖਲਿਆਂ ਤੋਂ ਮਿਲਦਾ ਹੈ। ਇਸ ਦੇ ਨਾਲ ਹੀ ਸਰਕਾਰੀਸਕੂਲਾਂ ਦੇ ਅਧਿਆਪਕ ਵੀ ਆਪਣੇ ਬੱਚਿਆਂ ਨੂੰ ਨਿੱਜੀ ਸਕੂਲਾਂ ‘ਚੋਂ ਹਟਾਕੇ, ਸਰਕਾਰੀ ਸਕੂਲਾਂ ‘ਚ ਲਗਾਰਹੇ ਹਨ।
ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਦੇ ਪ੍ਰਿੰ.ਤੋਤਾ ਸਿੰਘ ਚਹਿਲ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ‘ਚ ਨਵੇਂ ਸ਼ੈਸ਼ਨ ਲਈ ਨਿੱਜੀ ਸਕੂਲਾਂ ਤੋਂ ਹੱਟਕੇ 276 ਵਿਦਿਆਰਥੀ ਉਨ੍ਹਾਂ ਦੇ ਸਕੂਲ ‘ਚ ਦਾਖਲਾ ਲੈ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂਦੇ ਅਧਿਆਪਕਾਂ ਵੱਲੋਂ ਆਪਣੇ ਬੱਚਿਆਂ ਨੂੰ ਨਿੱਜੀ ਸਕੂਲਾਂ ‘ਚੋਂ ਹਟਾ ਕੇ ਸਰਕਾਰੀ ਸਕੂਲਾਂ ‘ਚ ਦਾਖਲਕਰਵਾਉਣ ਦਾ ਰੁਝਾਨ ਜ਼ੋਰਾਂ ‘ਤੇ ਹੈ। ਉਨ੍ਹਾਂ ਦੇ ਸਕੂਲ ਦੇ ਅਧਿਆਪਕ ਸੁਨੀਲ ਬਾਂਸਲ ਨੇ ਆਪਣਾ ਬੇਟਾ ਰਮਣੀਕ ਬਾਂਸਲ ਸ਼ਹਿਰ ਦੇਨਾਮੀ ਸਕੂਲ ‘ਚੋਂ ਹਟਾਕੇ, ਉਨ੍ਹਾਂ ਦੇ ਸਕੂਲ ‘ਚ ਨੌਵੀਂ ਜਮਾਤ ‘ਚ ਦਾਖਲ ਕਰਵਾਇਆ ਹੈ।
ਇਸੇ ਸਕੂਲ ਦੇ ਲੈਕਚਰਾਰ ਅਮਨਿੰਦਰ ਸਿੰਘ ਨੇ ਵੀ ਆਪਣੇ ਰਿਸ਼ਤੇਦਾਰਾਂ ਦੇ ਦੋ ਬੱਚੇ ਆਪਣੇ ਸਕੂਲ ‘ਚਦਾਖਲ ਕਰਵਾਏ ਹਨ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਦੇ ਪ੍ਰਿੰ. ਬਲਵੀਰ ਸਿੰਘ ਜੌੜਾਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ‘ਚ 80 ਵਿਦਿਆਰਥੀ ਨਿੱਜੀ ਸਕੂਲਾਂ ਨੂੰ ਛੱਡ ਕੇ, ਦਾਖਲਾ ਲੈਚੁੱਕੇ ਹਨ ਅਤੇ ਇਹ ਗਿਣਤੀ ਅਜੇ ਹੋਰ ਵਧੇਗੀ ਕਿਉਂਕਿ ਉਨ੍ਹਾਂ ਦੇ ਸਟਾਫ ਵੱਲੋਂ ਨੇੜਲੇ ਇਲਾਕਿਆਂ‘ਚ ਹਰ ਬੱਚੇ ਤੱਕ ਪਹੁੰਚ ਕੀਤੀ ਜਾ ਰਹੀ ਹੈ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਾਦਰਗੜ੍ਹ ਤੇਫੀਲਖਾਨਾ ਦੇ ਪ੍ਰਿੰ. ਰਜਨੀਸ਼ ਗੁਪਤਾ ਨੇ ਦੱਸਿਆ ਕਿ ਫੀਲਖਾਨਾ ਸਕੂਲ ‘ਚ 194 ਤੇ ਬਹਾਦਰਗੜ੍ਹ ਸਕੂਲ ‘ਚ36 ਬੱਚੇ ਨਿੱਜੀ ਸਕੂਲਾਂ ‘ਚੋਂ ਹੱਟਕੇ ਆ ਚੁੱਕੇ ਹਨ।
ਸਰਕਾਰੀ ਹਾਈ ਸਕੂਲ ਪਟਿਆਲਾ ਕੈਂਟ ਦੀਮੁੱਖ ਅਧਿਆਪਕਾ ਰੁਪਿੰਦਰ ਕੌਰ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ‘ਚ 8 ਬੱਚੇ ਨਿੱਜੀ ਸਕੂਲਾਂਤੋਂ ਹੱਟਕੇ ਦਾਖਲਾ ਲੈ ਚੁੱਕੇ ਹਨ ਅਤੇ ਬਹੁਤ ਸਾਰੇ ਮਾਪੇ ਸਕੂਲ ‘ਚ ਆ ਰਹੇ ਹਨ, ਜਿਸ ਤੋਂ ਉਮੀਦਬੱਝਦੀ ਹੈ ਕਿ ਨਿੱਜੀ ਸਕੂਲਾਂ ਤੋਂ ਹੋਰ ਵੀ ਬੱਚੇ ਹੱਟ ਕੇ ਆਉਣਗੇ। ਸਰਕਾਰੀ ਸੀਨੀਅਰ ਸੈਕੰਡਰੀਸਕੂਲ ਸੇਹਰਾ ਦੇ ਪ੍ਰਿੰ. ਭਰਪੂਰ ਸਿੰਘ ਲੌਟ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ‘ਚ 7 ਵਿਦਿਆਰਥੀਨਿੱਜੀ ਸਕੂਲਾਂ ਤੋਂ ਆ ਚੁੱਕੇ ਹਨ।