ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 9 ਅਪ੍ਰੈੱਲ -ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਵਜੋਂ ਸ਼ਾਨਦਾਰ, ਬੇਦਾਗ ਸੇਵਾਵਾਂ ਨਿਭਾਉਣ ਵਾਲੇ ਧੰਨਾ ਸਿੰਘ ਦਿਓਲ ਦੇ ਸਨਮਾਨ 'ਚ ਵੱਖ-ਵੱਖ ਵਰਗਾਂ ਦੀਆਂ ਹਸਤੀਆਂ ਵੱਲੋਂ ਇੱਕ ਸਨਮਾਨ ਸਮਾਗਮ ਕੀਤਾ ਗਿਆ | ਸਮਾਗਮ ਦੇ ਪ੍ਰਧਾਨਗੀ ਮੰਡਲ 'ਚ ਧੰਨਾ ਸਿੰਘ ਦਿਓਲ ਸੇਵਾ ਮੁਕਤ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਆਪਣੇ ਪ੍ਰੀਵਾਰਿਕ ਮੈਂਬਰ ਅਮਰਜੀਤ ਕੌਰ ਦਿਓਲ ਸੁਪਤਨੀ, ਜਸਪ੍ਰੀਤ ਕੌਰ-ਅਮਿ੍ੰਤਪਾਲ ਕੌਰ ਬੇਟੀਆਂ, ਜਗਸੀਰ ਸਿੰਘ-ਚਰਨਜੀਤ ਸਿੰਘ ਪੁੱਤਰ, ਨੈੱਬ ਸਿੰਘ ਦਿਓਲ ਭਰਾ ਸ਼ਾਮਲ ਹੋਏ | ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦਲਬੀਰ ਸਿੰਘ ਰਤਨ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ | ਫ਼ਿਰ ਜਗਤਾਰ ਸਿੰਘ ਮਾਨ, ਸੁਸ਼ੀਲ ਕੁਮਾਰ ਆਹੂਜਾ, ਸੁਰਜੀਤ ਸਿੰਘ ਕੋਟਕਪੂਰਾ ਤਿੰਨੇ ਬਲਾਕ ਅਫ਼ਸਰਾਂ ਨੇ ਧੰਨਾ ਸਿੰਘ ਦਿਓਲ ਵੱਲੋਂ ਫ਼ਰੀਦਕੋਟ ਜ਼ਿਲੇ ਦੇ ਸਕੂਲਾਂ,ਅਧਿਆਪਕਾਂ ਅਤੇ ਬੱਚਿਆਂ ਦੀ ਭਲਾਈ ਲਈ ਕੀਤੇ ਕਾਰਜਾ ਦੀ ਪ੍ਰਸ਼ੰਸਾ ਕੀਤੀ |
ਇਸ ਮੌਕੇ ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਨਿੰਦਰ ਕੌਰ ਨੇ ਧੰਨਾ ਸਿੰਘ ਦਿਓਲ ਦੇ ਜੀਵਨ, ਪ੍ਰਾਪਤੀਆਂ ਤੇ ਅਧਾਰਿਤ ਸਨਮਾਨ ਪੱਤਰ ਪੜਿਆ | ਉਨ੍ਹਾਂ ਸ.ਦਿਓਲ ਨੂੰ ਬੇਦਾਗ ਸੇਵਾਵਾਂ ਨਿਭਾਉਣ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ | ਸਮਾਗਮ ਦੌਰਾਨ ਹਰਗੋਬਿੰਦ ਸਿੰਘ ਮੈਨੇਜਿੰਗ ਡਾਇਰੈੱਕਟਰ ਗਰੁੱਪ ਆਫ਼ ਇੰਸਟੀਚਿਊਟਸ, ਅਮਨਿੰਦਰ ਸਿੰਘ ਬੰਟੀ ਜ਼ਿਲਾ ਕੋਆਰਡੀਨੇਟਰ ਈ.ਡੀ.ਆਈ, ਮਨਦੀਪ ਸਿੰਘ ਢਿੱਲੋਂ ਜ਼ਿਲਾ ਕੋਆਰਡੀਨੇਟਰ ਪੜੋ ਪੰਜਾਬ-ਪੜਾਓ ਪੰਜਾਬ, ਸੁਖਵਿੰਦਰ ਸਿੰਘ ਸੁੱਖੀ ਪ੍ਰਧਾਨ ਡੀ.ਟੀ.ਐੱਫ਼, ਪ੍ਰੀਤ ਭਗਵਾਨ ਸਿੰਘ ਪ੍ਰਧਾਨ ਈ.ਟੀ.ਟੀ.ਯੂਨੀਅਨ,ਜਸਕੇਵਲ ਸਿੰਘ ਗੋਲੇਵਾਲੀਆ ਅਧਿਆਪਕ ਦਲ ਪੰਜਾਬ, ਸੁਖਵਿੰਦਰ ਸਿੰਘ ਸਹੋਤਾ ਪ੍ਰਧਾਨ ਐੱਸ.ਸੀ, ਬੀ.ਸੀ ਯੂਨੀਅਨ, ਗੁਰਪ੍ਰੀਤ ਸਿੰਘ ਟਹਿਣਾ ਨੇ ਸੰਬੋਧਨ ਕਰਦਿਆਂ ਧੰਨਾ ਸਿੰਘ ਦਿਓਲ ਦੀਆਂ ਬੇਹਰਤੀਨ ਸੇਵਾਵਾਂ ਦੀ ਪ੍ਰੰਸ਼ਸਾ ਕੀਤੀ | ਬੁਲਾਰਿਆਂ ਨੇ ਕਿਹਾ ਧੰਨਾ ਸਿੰਘ ਦਿਓਲ ਨੇ ਆਪਣੀ ਲਿਆਕਤ, ਹਿੰਮਤ, ਮਿਹਨਤ, ਦਲੇਰੀ, ਨਿਮਰਤਾ ਨਾਲ ਸਧਾਰਣ ਪ੍ਰੀਵਾਰ ਤੋਂ ਉੱਠ ਕੇ ਜ਼ਿਲਾ ਸਿੱਖਿਆ ਅਫ਼ਸਰ ਤੱਕ ਸਫ਼ਰ ਤਹਿ ਕੀਤਾ ਹੈ | ਸਮਾਗਮ ਦੌਰਾਨ ਵਿਚਾਰ ਪੇਸ਼ ਕਰਦਿਆਂ ਧੰਨਾ ਸਿੰਘ ਦਿਓਲ ਨੇ ਕਿਹਾ ਉਨ੍ਹਾਂ ਨੂੰ ਇਸ ਗੱਲ ਦੀ ਬੇੱਹਦ ਖੁਸ਼ੀ ਹੈ ਕਿ ਉਨ੍ਹਾਂ ਆਪਣੀ ਸਰਕਾਰੀ ਨੌਕਰੀ ਦੀ ਸ਼ੁਰੂਆਤ ਸ਼੍ਰੀ ਅਮਿ੍ੰਤਸਰ ਸਾਹਿਬ ਜ਼ਿਲੇ ਤੋਂ ਕੀਤੀ ਤੇ ਸੇਵਾ ਮੁਕਤੀ ਬਾਬਾ ਫ਼ਰੀਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਫ਼ਰੀਦਕੋਟ ਤੋਂ ਮਿਲੀ ਹੈ | ਉਨ੍ਹਾਂ ਦਫ਼ਤਰੀ ਸਟਾਫ਼ ਤੇ ਸਮੂਹ ਪਤਵੰਤੇ ਸੱਜਣਾਂ ਦਾ ਸਨਮਾਨ ਦੇਣ ਦੇ ਧੰਨਵਾਦ ਕੀਤਾ |
ਇਸ ਮੌਕੇ ਦਰਸ਼ਨ ਸਿੰਘ ਸਹੋਤਾ ਵਾਈਸ ਚੇਅਰਮੈੱਨ ਜ਼ਿਲਾ ਪ੍ਰੀਸ਼ਦ ਫ਼ਰੀਦਕੋਟ, ਪਿ੍ੰਸੀਪਲ ਸੁਰੇਸ਼ ਅਰੋੜਾ ਪ੍ਰਧਾਨ ਕਿ੍ਸ਼ਨਾਂਵੰਤੀ ਸੇਵਾ ਸੁਸਾਇਟੀ, ਸੁਖਜਿੰਦਰ ਸਿੰਘ ਸੁਪਰਡੈਂਟ, ਅਮਰਜੀਤ ਸਿੰਘ ਪੰਨੂ, ਰਾਕੇਸ਼ ਕੁਮਾਰ, ਮਨਜੀਤ ਸਿੰਘ ਟਹਿਣਾ, ਸੈਂਟਰ ਹੈੱਡ ਟੀਚਰ ਮਨਜੀਤ ਸਿੰਘ ਟਹਿਣਾ, ਵਕੀਲ ਸਿੰਘ, ਲਖਵਿੰਦਰ ਸਿੰਘ, ਜਸਵੰਤ ਸਿੰਘ ਸੰਧੂ, ਸੁਖਵਿੰਦਰ ਸਿੰਘ ਸੰਧੂ, ਪਰਮਜੀਤ ਕੌਰ, ਦੀਪਕ ਬਾਂਸਲ, ਜਸਨਪ੍ਰੀਤ ਸਿੰਘ, ਵਰਿੰਦਰ ਮੌਂਗਾ, ਜੰਗ ਬਹਾਦਰ ਸਿੰਘ, ਹਰਪ੍ਰੀਤ ਸਿੰਘ ਸੰਧੂ, ਜਸਵਿੰਦਰ ਸਿੰਘ ਸਾਦਿਕ, ਨਰੇਸ਼ ਕੁਮਾਰ ਮਹਿਮੂਆਣਾ, ਰਾਜਿੰਦਰ ਸਿੰਘ ਚੰਦਬਾਜਾ, ਸੰਜੀਵ ਮਿੱਤਲ, ਸਤਵਿੰਦਰ ਸਿੰਘ ਸੰਧੂ ਅਧਿਆਪਕ, ਦਫ਼ਤਰੀ ਸਟਾਫ਼ ਅਤੇ ਦਲਬਾਰਾ ਸਿੰਘ ਫ਼ੌਜੀ, ਹਰਜੀਤ ਸਿੰਘ ਧਾਲੀਵਾਲ, ਸੁਖਜੀਤ ਸਿੰਘ, ਬਲਬੀਰ ਕੌਰ ਦਿਓਲ ਪ੍ਰੀਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਸ਼ਾਮਲ ਸਨ | ਸਮਾਗਮ ਦਾ ਮੰਚ ਸੰਚਾਲਨ ਜਸਬੀਰ ਸਿੰਘ ਜੱਸੀ ਨੇ ਕੀਤਾ |