ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 9 ਅਪ੍ਰੈਲ 2021 - ਸਮਾਜ ਸੇਵਾ ਵਿੱਚ ਮੋਹਰੀ ਸੰਸਥਾ ਸੇਵ ਹਿਊਮੈਨਿਟੀ ਫਾਊਾਡੇਸ਼ਨ (ਰਜਿ:) ਪੰਜਾਬ ਵੱਲੋਂ ਵੱਖ-ਵੱਖ ਲੋੜਵੰਦ ਪਰਿਵਾਰਾਂ ਨੂੰ ਆਰਥਿਕ ਮੱਦਦ ਸੌਂਪੀ ਗਈ |ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੇਵਾਦਾਰਾਂ ਭਾਈ ਸ਼ਿਵਜੀਤ ਸਿੰਘ ਸੰਘਾ ਅਤੇ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸਥਾਨਕ ਸੇਵ ਹਿਊਮੈਨਿਟੀ ਕੰਪਿਊਟਰ ਸੈਂਟਰ ਵਿਖੇ ਹੋਏ ਇੱਕ ਸਾਦੇ ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਡਾ. ਰੇਨੂੰ ਭਾਟੀਆ ਜਿਲ੍ਹਾ ਪਰਿਵਾਰ ਭਲਾਈ ਅਫਸਰ ਫਰੀਦਕੋਟ ਸ਼ਾਮਲ ਹੋਏ ਅਤੇ ਉਹਨਾਂ ਫਾਊਾਡੇਸ਼ਨ ਵੱਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ |
ਜ਼ਿਲ੍ਹਾ ਮੋਗਾ ਦੇ ਦੌਧਰ ਨਾਲ ਸਬੰਧਤ ਬੱਚੀ ਸਿਮਰਨਜੀਤ ਕੌਰ ਜੋ ਕਿ ਸੁਣਨ ਅਤੇ ਬੋਲਣ ਤੋਂ ਅਸਮਰੱਥ ਹੈ, ਨੂੰ ਕੰਨਾਂ ਦੀਆਂ ਮਸ਼ੀਨਾਂ ਲਈ ਅਮਰੀਕਾ ਨਿਵਾਸੀ ਬਲਕਾਰ ਸਿੰਘ ਕਾਲਕੱਟ ਦੇ ਸਹਿਯੋਗ ਨਾਲ 40,000 ਰੁਪਏ ਦੀ ਰਾਸ਼ੀ ਦਾ ਚੈੱਕ ਸੌਂਪਿਆ ਗਿਆ |ਇਸੇ ਤਰ੍ਹਾਂ ਫਰੀਦਕੋਟ ਨਿਵਾਸੀ ਅੰਗਹੀਣ ਜਸਵੀਰ ਸਿੰਘ ਨੂੰ ਉਸਦੀ ਬੱਚੀ ਦੇ ਵਿਆਹ ਲਈ ਦਾਨੀ ਸੱਜਣਾ ਰਣ ਸਿੰਘ ਰਾਣਾ, ਅਮਨਦੀਪ ਸਿੰਘ ਅਤੇ ਸਰਵਨ ਸਿੰਘ ਦੇ ਸਹਿਯੋਗ ਨਾਲ 21000 ਰੁਪਏ ਦੀ ਰਾਸ਼ੀ ਸੌਂਪੀ ਗਈ |
ਇਹਨਾਂ ਤੋਂ ਇਲਾਵਾ ਪਿਛਲੇ ਲੰਮੇਂ ਸਮੇਂ ਤੋਂ ਇਲਾਜ ਅਧੀਨ ਮਰੀਜ਼ਾਂ ਜਸਪ੍ਰੀਤ ਸਿੰਘ ਭੁੱਟੀਵਾਲਾ, ਜਸਕਰਨ ਸਿੰਘ ਦਾਨਾਰੁਮਾਣਾ, ਗੁਰਵਿੰਦਰ ਸਿੰਘ ਬੀਹਲੇਵਾਲਾ, ਅਸ਼ੀਸ਼ ਸਿੰਘ ਕੋਟਕਪੂਰਾ ਅਤੇ ਸੁਖਵਿੰਦਰ ਸਿੰਘ ਮੰਡਵਾਲਾ ਨੂੰ ਇਲਾਜ ਲਈ ਦਾਨੀ ਸੱਜਣਾ ਅੰਮਿ੍ਤ ਸਿੰਘ, ਹਰਮੀਤ ਵਿਰਕ, ਬਲਵੀਰ ਸਿੰਘ ਅਤੇ ਕਰਮਜੀਤ ਸਿੰਘ ਟਿੰਕੂ ਦੇ ਸਹਿਯੋਗ ਨਾਲ ਆਰਥਿਕ ਸਹਾਇਤਾ ਦਿੱਤੀ ਗਈ |ਸਮਾਗਮ ਵਿੱਚ ਪਹੁੰਚਣ ਵਾਲੇ ਮਹਿਮਾਨਾਂ, ਪਤਵੰਤੇ ਸੱਜਣਾ ਅਤੇ ਸਮੂਹ ਸਹਿਯੋਗੀਆਂ ਦਾ ਹਰਪ੍ਰੀਤ ਸਿੰਘ ਭਿੰਡਰ, ਵਿੱੱਕੀ ਗਰੋਵਰ ਅਤੇ ਵਰਿੰਦਰ ਸਿੰਘ ਖਾਲਸਾ ਨੇ ਸਹਿਯੋਗ ਲਈ ਧੰਨਵਾਦ ਕੀਤਾ |ਇਸ ਮੌਕੇ 'ਤੇ ਕੁਲਬੀਰ ਸਿੰਘ ਅਕਾਲਗੜ੍ਹ, ਕੁਲਦੀਪ ਸਿੰਘ ਦੌਧਰ, ਓਮ ਅਰੋੜਾ, ਕਿਰਨ ਬਾਲਾ ਅਤੇ ਮਨਦੀਪ ਕੌਰ ਵਿਸ਼ੇਸ਼ ਤੌਰ 'ਤੇ ਹਾਜਰ ਸਨ |