ਮਨਿੰਦਰਜੀਤ ਸਿੱਧੂ
ਜੈਤੋ, 09 ਅਪਰੈਲ, 2021 - ਦਸ ਵਰੇ ਅਕਾਲੀ ਭਾਜਪਾ ਦੇ ਜੰਗਲ ਰਾਜ ਦਾ ਸੰਤਾਪ ਹੰਢਾਉਣ ਤੋਂ ਬਾਅਦ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਦੇ 4 ਸਾਲਾ ਕਾਰਜਕਾਲ ਤੋਂ ਪੂਰੀ ਤਰਾਂ ਸੰਤੁਸ਼ਟ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਦਾ ਸਰਬਪੱਖੀ ਵਿਕਾਸ ਹੋ ਰਿਹਾ ਹੈ। ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੀ ਨੁਹਾਰ ਬਦਲੀ ਜਾ ਰਹੀ ਹੈ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲਾ ਫਰੀਦਕੋਟ ਕਾਂਗਰਸ ਐਸ. ਸੀ. ਸੈੱਲ ਦੇ ਚੇਅਰਮੈਨ ਬਲਵਿੰਦਰ ਸਿੰਘ ਲਵਲੀ ਭੱਟੀ ਨੇ ਪਿੰਡ ਖੱਚੜਾ ’ਚ ਸਰਪੰਚ ਮਨੋਹਰ ਸਿੰਘ ਦੇ ਗ੍ਰਹਿ ਵਿਖੇ ਕੀਤਾ।
ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਹਿਣੀ ਤੇ ਕਥਨੀ ਦੇ ਪ੍ਰਪੱਕ ਆਗੂ ਹਨ। ਉਨਾਂ ਨੇ ਪੰਜਾਬ ਦੀ ਜਨਤਾ ਨਾਲ ਜੋ ਵੀ ਵਾਅਦਾ ਕੀਤਾ ਉਸ ਉਪਰ ਉਹ ਹਮੇਸ਼ਾ ਖਰੇ ਉਤਰੇ ਹਨ। ਪਿਛਲੇ ਦਸ ਸਾਲ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਦੌਰਾਨ ਪੰਜਾਬ ਅੰਦਰ ਜੰਗਲ ਰਾਜ ਰਿਹਾ ਹੈ। 464646ਪੰਜਾਬ ਵਿੱਚ ਗੈਂਗਸਟਰ ਤੇ ਨਸ਼ੇ ਦਾ ਭਾਰੀ ਬੋਲਬਾਲਾ ਰਿਹਾ ਹੈ। ਪਰ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿੱਚੋਂ ਮਾਫ਼ੀਆ ਰਾਜ ਦਾ ਖਾਤਮਾ ਕਰਕੇ ਕਾਨੂੰਨ ਦਾ ਰਾਜ ਲਿਆਂਦਾ ਗਿਆ ਹੈ।
ਉਨਾਂ ਕਿਹਾ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਹੀ ਵਿਸ਼ਵਾਸ ਪ੍ਰਗਟ ਕਰਨਗੇ। ਇਸ ਮੌਕੇ ’ਤੇ ਉਨਾਂ ਨਾਲ ਸਰਪੰਚ ਮਨੋਹਰ ਸਿੰਘ, ਸਤਿੰਦਰ ਸਿੰਘ ਸੱਤਾ ਭਾਊ, ਡੀਸਰ ਸੂਰਘੁਰੀ, ਬਲਤੇਜ ਸਿੰਘ ਸਰਪੰਚ, ਨਿਰਮਲ ਸਿੰਘ ਸਰਪੰਚ, ਗੁਰਮੇਲ ਸਿੰਘ ਪੰਚ, ਗੁਰਲਾਲ ਸਿੰਘ ਪੰਚ, ਪਰਮਜੀਤ ਸਿੰਘ ਸਾਬਕਾ ਪੰਚ, ਭਜਨ ਸਿੰਘ ਸਾਬਕਾ ਪੰਚ, ਰਾਣਾ ਸਿੰਘ ਪੰਚ, ਰਾਜਾ ਸੰਧੂ ਚੈਨਾ, ਅਵਤਾਰ ਸਿੰਘ ਬਰਾੜ, ਸਰਪੰਚ ਜੈਲਦਾਰ ਗੁਰਦੀਪ ਸਿੰਘ, ਸਰਪੰਚ ਅੰਮਿ੍ਰਤਪਾਲ ਸਿੰਘ ਸੰਘਾ, ਸਰਪੰਚ ਭੁਪਿੰਦਰ ਸਿੰਘ, ਸਰਪੰਚ ਲਛਮਣ ਸਿੰਘ, ਸਰਪੰਚ ਬਲਵੀਰ ਸਿੰਘ, ਸਰਪੰਚ ਕਰਮ ਸਿੰਘ, ਸਰਪੰਚ ਭਗਵੰਤ ਸਿੰਘ ਬਰਾੜ, ਸਰਪੰਚ ਮਨਦੀਪ ਸਿੰਘ ਗੋਲਾ, ਮਨਬੀਰ ਸਿੰਘ ਮਨੀ, ਹੈਪੀ ਸੰਧਵਾਂ, ਗੁਰਵਿੰਦਰ ਸਿੰਘ ਬਿੱਟੂ ਭਲਵਾਨ ਆਦਿ ਹਾਜ਼ਰ ਸਨ।