ਨਿਰਵੈਰ ਸਿੰਘ ਸਿੰਧੀ
ਮਮਦੋਟ 9 ਅਪ੍ਰੈਲ 2021 :- ਹਲਕਾ ਫਿਰੋਜਪੁਰ ਦਿਹਾਤੀ ਦੀ ਐਮ ਐਲ ਏ ਬੀਬੀ ਸਤਿਕਾਰ ਕੌਰ ਗਹਿਰੀ ਦੇ ਹਲਕੇ ਅੰਦਰ ਸਰਗਰਮ ਨਸ਼ਾ ਤਸਕਰਾਂ ਨਾਲ ਸਿੱਧੇ ਸਬੰਧ ਹਨ। ਜਿਸ ਕਰਕੇ ਹਲਕੇ ਅੰਦਰ ਨਸ਼ੇ ਦਾ ਕਾਲਾ ਕਾਰੋਬਾਰ ਪੂਰੇ ਜੋਰਾਂ ਤੇ ਚੱਲ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਮਮਦੋਟ ਵਿਖੇ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਮਦੋਟ ਹਰਚਰਨ ਸਿੰਘ ਵੈਰੜ੍ਹ ਦੇ ਗ੍ਰਹਿ ਵਿਖੇ ਰੱਖੀ ਪ੍ਰੈਸ ਕਾਨਫਰੰਸ ਦੌਰਾਨ ਹਲਕਾ ਫਿਰੋਜ਼ਪੁਰ ਦਿਹਾਤੀ ਤੋਂ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਯੂਥ ਪ੍ਰਧਾਨ ਅਤੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਦੇ ਸਪੁੱਤਰ ਸੁਰਿੰਦਰ ਸਿੰਘ ਬੱਬੂ ਨੇ ਕੀਤਾ |
ਇਸ ਮੌਕੇ ਉਹਨਾਂ ਨਾਲ ਹਰਚਰਨ ਸਿੰਘ ਵੈਰੜ੍ਹ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਮਦੋਟ ,ਚਮਕੌਰ ਸਿੰਘ ਟਿੱਬੀ , ਸੋਨੂ ਸੇਠੀ ਐੱਮ ਸੀ ਮਮਦੋਟ ,ਬਲਵਿੰਦਰ ਸਿੰਘ ਐੱਮ ਸੀ ,ਬਲਜੀਤ ਸਿੰਘ ,ਮਨਪ੍ਰੀਤ ਸਿੰਘ ,ਕਰਨੈਲ ਸਿੰਘ ਹਸਨਾ ,ਕਾਲਾ ਪ੍ਰਧਾਨ ,ਵੀਰਾ ਕੱਕੜ ਵਿਸ਼ੇਸ਼ ਤੋਰ ਤੇ ਹਾਜਰ ਸਨ | ਇਸ ਮੌਕੇ ਓਹਨਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੋਸ਼ ਲਗਾਉਂਦਿਆਂ ਕਿਹਾ ਕਿ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ ਵਿਚ ਫੜਕੇ ਨਸ਼ਾ ਖਤਮ ਕਰਨ ਦੀ ਸੋਹੰ ਖਾਦੀ ਸੀ ਪਰੰਤੂ ਨਸ਼ਾ ਖਤਮ ਤਾਂ ਕੀ ਕਰਨਾ ਸੀ ਸਗੋਂ ਓਹਨਾ ਦੀ ਸਰਕਾਰ ਦੌਰਾਨ ਉਹਨਾਂ ਦੇ ਐੱਮ ਐੱਲ ਏ ਆਪਣੇ ਨਜਦੀਕੀਆਂ ਨੂੰ ਸ਼ਹਿ ਦੇਕੇ ਨਸ਼ਾ ਵਿਕਾ ਰਹੇ ਹਨ।
ਜਿਸਦੀ ਤਾਜਾ ਮਿਸਾਲ ਪਿਛਲੇ ਦਿਨੀ ਸੀ ਆਈ ਏ ਸਟਾਫ ਮੋਗਾ ਵੱਲੋਂ 800 ਗਰਾਮ ਹੈਰੋਇਨ ਫੜੀ ਗਈ ਹੈ ਜਿਸ ਵਿਚ ਮੌਜੂਦਾ ਕਾਂਗਰਸੀ ਸਰਪੰਚ ਲਵਪ੍ਰੀਤ ਸਿੰਘ ਉਰਫ ਲਵੀ , ਐੱਮ ਐੱਲ ਏ ਮੈਡਮ ਸਤਿਕੌਰ ਕੌਰ ਗਹਿਰੀ ਦੇ ਪਤੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਮੇਲ ਸਿੰਘ ਲਾਡੀ ਗਹਿਰੀ ਦੇ ਭਤੀਜੇ ਅਤੇ ਯੂਥ ਕਾਂਗਰਸ ਦੇ ਜਿਲਾ ਪ੍ਰਧਾਨ ਮਨੀ ਗਹਿਰੀ ਦੇ ਛੋਟੇ ਭਰਾ ਮਨਪ੍ਰੀਤ ਸਿੰਘ ਪੁੱਤਰ ਸ਼ੇਰ ਸਿੰਘ ਗਹਿਰੀ ਦਾ ਨਾਮ ਆਇਆ ਹੈ ਜਿਸਤੋਂ ਸਾਫ ਹੁੰਦਾ ਹੈ ਕਿ ਇਹਨਾਂ ਨਸ਼ਾ ਤਸਕਰਾਂ ਦੇ ਨਾਲ ਐੱਮ ਐੱਲ ਏ ਸਤਿਕਾਰ ਕੌਰ ਗਹਿਰੀ ਦੇ ਸਿਧੇ ਸਬੰਧ ਹਨ |
ਉਹਨਾਂ ਇਹ ਵੀ ਕਿਹਾ ਕਿ ਜਿਸ ਇੰਨੋਵਾ ਗੱਡੀ ਵਿਚੋਂ ਨਸ਼ਾ ਬਰਾਮਦ ਕੀਤਾ ਗਿਆ ਹੈ ਉਹ ਮਨਪ੍ਰੀਤ ਗਹਿਰੀ ਪੁੱਤਰ ਸ਼ੇਰ ਸਿੰਘ ਗਹਿਰੀ ਦੇ ਨਾਮ ਉੱਤੇ ਰਜਿਸਟਰਡ ਹੈ | ਉਹਨਾਂ ਮੰਗ ਕੀਤੀ ਕਿ ਇਸ ਕੇਸ ਦੀ ਸੀ ਬੀ ਆਈ ਤੋਂ ਜਾਂਚ ਕਰਵਾਈ ਜਾਵੇ ਤਾਂ ਜੋ ਇਹਨਾਂ ਨਸ਼ਾ ਤਸਕਰਾਂ ਦੇ ਖਿਲਾਫ ਕਨੂੰਨੀ ਕਾਰਵਾਈ ਕੀਤੀ ਜਾ ਸਕੇ | ਦੂਜੇ ਪਾਸੇ ਜਦੋ ਕਾਂਗਰਸੀ ਵਿਧਾਇਕਾ ਮੈਡਮ ਸਤਿਕੌਰ ਕੌਰ ਗਹਿਰੀ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਨਾਲ ਇਸ ਮਾਮਲੇ ਬਾਰੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪੁਲਿਸ ਨਿਰਪੱਖ ਜਾਂਚ ਕਰ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਜਾਂਦਾ ਹੈ ਉਸਦੇ ਖਿਲਾਫ ਕਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਅਕਾਲੀ ਦਲ ਬਾਦਲ ਦੇ ਆਗੂਆਂ ਵੱਲੋਂ ਸਾਡੀ ਸ਼ਵੀ ਨੂੰ ਖਰਾਬ ਕਰਨ ਦੇ ਮੰਤਵ ਨਾਲ ਕਹਾਣੀਆਂ ਬਣਾ ਕੇ ਮੀਡੀਆ ਅੱਗੇ ਪੇਸ਼ ਕੀਤੀਆਂ ਜਾ ਰਹੀਆਂ ਹਨ |