ਦੀਪਕ ਜੈਨ
ਜਗਰਾਓਂ, 9 ਅਪ੍ਰੈਲ 2021 - ਸ਼ਹਿਰ ਵਿਚ ਲੁਟੇਰਿਆਂ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਰੋਜ਼ਾਨਾ ਵਾਂਗ ਹੀ ਸ਼ਹਿਰ ਵਿਚ ਕਿਸੇ ਨਾ ਕਿਸੇ ਥਾਂ 'ਤੇ ਕੋਈ ਨਾ ਕੋਈ ਵਾਰਦਾਤ ਸਾਹਮਣੇ ਆ ਰਹੀ ਹੈ। ਅੱਜ ਵੀ ਲੁਟੇਰਿਆਂ ਵਲੋਂ ਕਮਲ ਚੌਂਕ ਵਿਖੇ ਇਕ ਬਜ਼ੁਰਗ ਮਹਿਲਾ ਦਾ ਬੈਗ ਖੋਹਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸਨੂੰ ਜ਼ਖਮੀ ਕਰ ਦਿੱਤਾ।
ਜਾਣਕਾਰੀ ਦਿੰਦਿਆਂ ਮਹਿਲਾ ਪ੍ਰੀਤਮ ਕੌਰ ਨੇ ਦਸਿਆ ਕਿ ਪਿੰਡ ਟੂਸੇ ਦੀ ਰਹਿਣ ਵਾਲੀ ਹੈ ਅਤੇ ਕਿਸੇ ਕੰਮ ਜਗਰਾਓਂ ਆਈ ਸੀ ਅਤੇ ਪਲਟੀਨਾ ਮੋਟਰਸਾਇਕਲ 'ਤੇ 2 ਲੜਕੇ ਸਵਾਰ ਸਨ ਅਤੇ ਉਸਦਾ ਦਾ ਬੈਗ ਖੋਹਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਬੈਗ ਨਹੀਂ ਛਡਿਆ ਅਤੇ ਮੋਟਰਸਾਇਕਲ ਨਾਲ ਘਿਸਰਦੀ ਹੋਈ ਕਾਫੀ ਦੂਰ ਤਕ ਚਲੀ ਗਈ ਅਤੇ ਜ਼ਖਮੀ ਹੋ ਗਈ।
ਕਮਲ ਚੌਂਕ ਦੇ ਦੁਕਾਨਦਾਰਾਂ ਵਲੋਂ ਬਜ਼ੁਰਗ ਮਹਿਲਾ ਨੂੰ ਉਠਾਇਆ ਗਿਆ ਅਤੇ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਭੱਜਣ ਵਿਚ ਕਾਮਯਾਬ ਹੋ ਗਏ। ਦੋਨੋ ਲੁਟੇਰੇ ਪਲੈਟੀਨਾ ਮੋਟਰਸਾਇਕਲ 'ਤੇ ਸਵਾਰ ਹੋਕੇ ਆਏ ਸਨ।