ਜਗਮੀਤ ਸਿੰਘ
- ਸਕੱਤਰ ਡਲੀਰੀ ਤੇ ਸੁਖਪਾਲ ਗਾਬੜੀਆ ਨੇ ਕੀਤਾ ਬਾਈਕਾਟ
- ਵਿਧਾਇਕ ਸੁਖਪਾਲ ਭੁੱਲਰ ਤੇ ਪ੍ਰਧਾਨ ਬੱਬੂ ਸ਼ਰਮਾ ਸਮੇਤ ਅਹੁਦੇਦਾਰ ਗੁਰੂਘਰ ਨਤਮਸਤਕ ਹੋਏ
ਭਿੱਖੀਵਿੰਡ, 9 ਅਪ੍ਰੈਲ 2021 - ਵਿਧਾਇਕ ਸੁਖਪਾਲ ਸਿੰਘ ਭੁੱਲਰ ਵੱਲੋਂ ਅੱਜ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਜਿੰਦਰ ਕੁਮਾਰ ਬੱਬੂ ਸ਼ਰਮਾ ਨੂੰ ਨਗਰ ਪੰਚਾਇਤ ਭਿੱਖੀਵਿੰਡ ਦਾ ਪ੍ਰਧਾਨ ਅਤੇ ਸ਼ਹਿਰੀ ਪ੍ਰਧਾਨ ਨਰਿੰਦਰ ਬਿੱਲਾ ਦੀ ਸੁਪਤਨੀ ਰੇਖਾ ਰਾਣੀ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਤਕ ਕਰ ਦਿੱਤਾ ਗਿਆ। ਨਗਰ ਪੰਚਾਇਤ ਭਿੱਖੀਵਿੰਡ ਦਫਤਰ ਵਿਖੇ ਕਰਵਾਏ ਰਸਮੀ ਸਮਾਗਮ ਦੌਰਾਨ ਪਹੰੁਚੇਂ ਵਿਧਾਇਕ ਸੁਖਪਾਲ ਸਿੰਘ ਭੁੱਲਰ, ਕਾਰਜ ਸਾਧਕ ਅਫਸਰ ਕੰਵਲਜੀਤ ਸਿੰਘ ਗਿੱਲ ਦੀ ਹਾਜਰੀ ਵਿਚ ਨਵ-ਨਿਯੁਕਤ ਪ੍ਰਧਾਨ ਰਜਿੰਦਰ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਰੇਖਾ ਰਾਣੀ ਸਮੇਤ ਕੌਸ਼ਲਰ ਨੀਰਜ ਸ਼ਰਮਾ, ਹਰਭਜਨ ਸਿੰਘ ਪ੍ਰਦੇਸੀ, ਮਨਜੀਤ ਸਿੰਘ, ਮਨਜੀਤ ਕੌਰ, ਰਾਜਬੀਰ ਕੌਰ, ਪੁਸ਼ਪਾ ਰਾਣੀ, ਮਨਜੀਤ ਕੌਰ ਨੂੰ ਆਪਣੇ ਅਹੁਦੇ ਦੀ ਸੁਹੰ ਚੁਕਾਈ ਗਈ। ਦੱਸਣਯੋਗ ਹੈ ਕਿ ਜਦੋਂ ਵਿਧਾਇਕ ਸੁਖਪਾਲ ਸਿੰਘ ਭੁੱਲਰ ਵੱਲੋਂ ਬੱਬੂ ਸ਼ਰਮਾ ਨੂੰ ਪ੍ਰਧਾਨ ਬਣਾਉਣ ਦਾ ਐਲ਼ਾਨ ਕੀਤਾ ਗਿਆ ਤਾਂ ਉਸ ਸਮੇਂ ਸਕੱਤਰ ਸਿੰਘ ਡਲੀਰੀ, ਸੁਖਪਾਲ ਸਿੰਘ ਗਾਬੜੀਆ ਵੱਲੋਂ ਬਹਿਸਬਾਜੀ ਕਰਦਿਆਂ ਸਮਾਗਮ ਦਾ ਬਾਈਕਾਟ ਕਰਕੇ ਬਾਹਰ ਆ ਗਏ।
ਨਵ-ਨਿਯੁਕਤ ਪ੍ਰਧਾਨ ਰਜਿੰਦਰ ਕੁਮਾਰ ਬੱਬੂ ਸ਼ਰਮਾ ਨੇ ਆਪਣੀ ਨਿਯੁਕਤੀ ‘ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਵਿਧਾਇਕ ਸੁਖਪਾਲ ਸਿੰਘ ਭੁੱਲਰ ਸਮੇਤ ਸਮੁੱਚੀ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਉਹਨਾਂ ਨੂੰ ਜੋ ਜਿੰਮੇਵਾਰੀ ਸੌਪੀ ਗਈ ਹੈ, ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਨਿਯੁਤਕੀ ਤੋਂ ਬਾਅਦ ਪ੍ਰਧਾਨ ਬੱਬੂ ਸ਼ਰਮਾ, ਵਿਧਾਇਕ ਸੁਖਪਾਲ ਸਿੰਘ ਭੁੱਲਰ ਸਮੇਤ ਸਮੂਹ ਅਹੁਦੇਦਾਰਾਂ ਨੇ ਗੁਰਦੁਆਰਾ ਬਾਬਾ ਦੀਪ ਸਿੰਘ ਵਿਖੇ ਨਤਮਸਤਕ ਹੋ ਕੇ ਮੱਥਾ ਟੇਕਿਆ। ਭਿੱਖੀਵਿੰਡ ਬਾਜਾਰ ਵਿਚ ਪਹੰੁਚਣ ‘ਤੇ ਦੁਕਾਨਦਾਰਾਂ ਤੇ ਕਸਬਾ ਵਾਸੀਆਂ ਵੱਲੋਂ ਪ੍ਰਧਾਨ ਬੱਬੂ ਸ਼ਰਮਾ ਨੂੰ ਹਾਰ, ਸਿਰਪਾਉ ਪਾ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਾ.ਤਰਸੇਮ ਸਿੰਘ ਡਰੀਮ ਸਿਟੀ ਵਾਲੇ, ਮਾਰਕੀਟ ਕਮੇਟੀ ਭਿੱਖੀਵਿੰਡ ਚੇਅਰਮੈਂਨ ਰਾਜਵੰਤ ਸਿੰਘ ਪਹੂਵਿੰਡ, ਵਾਈਸ ਚੇਅਰਮੈਂਨ ਰੇਸ਼ਮ ਸਿੰਘ ਨਵਾਦਾ, ਸਰਪੰਚ ਇੰਦਰਬੀਰ ਸਿੰਘ ਪਹੂਵਿੰਡ, ਬਲਾਕ ਸੰਮਤੀ ਚੇਅਰਮੈਂਨ ਵਰਿੰਦਰਬੀਰ ਸਿੰਘ ਕਾਜੀਚੱਕ, ਸਰਬਜੀਤ ਸਿੰਘ ਡਲੀਰੀ, ਬਖਸ਼ੀਸ ਸਿੰਘ ਦਰਿਆ, ਹਰੀਬੰਸ ਧਵਨ, ਸਰਪੰਚ ਸਿਮਰਜੀਤ ਸਿੰਘ ਭੈਣੀ, ਸਰਪੰਚ ਕਰਤਾਰ ਸਿੰਘ ਬਲੇਰ, ਸਰਪੰਚ ਬਲਜੀਤ ਸਿੰਘ ਚੂੰਗ, ਯੂਥ ਕਾਂਗਰਸੀ ਆਗੂ ਜੱਸ ਵਾਂ, ਅੰਗਰੇਜ ਸਿੰਘ ਵਾਂ, ਸ਼ਹਿਰੀ ਪ੍ਰਧਾਨ ਬਿੱਲਾ ਚੋਪੜਾ, ਆੜ੍ਹਤੀ ਦੀਪਕ ਕੁਮਾਰ ਬਾਂਹਬਾ, ਯਾਦਵਿੰਦਰ ਸਿੰਘ ਸਿੱਧੂ, ਪਲਵਿੰਦਰ ਸਿੰਘ ਲਾਡੀ, ਸਰਪੰਚ ਗੁਰਮੁਖ ਸਿੰਘ ਸਾਂਡਪੁਰਾ, ਸਰਪੰਚ ਗੋਰਾ ਸਾਂਧਰਾ, ਸਰਪੰਚ ਹਰਜਿੰਦਰ ਸਿੰਘ ਕਾਲੇ, ਸਰਪੰਚ ਲਾਲੀ ਕਾਜੀਚੱਕ, ਸਰਪੰਚ ਗੁਰਪ੍ਰੀਤ ਸਿੰਘ ਸ਼ੇਰਾ ਬਲ੍ਹੇਰ, ਸਰਪੰਚ ਹਰਜੀਤ ਸਿੰਘ ਕਾਲੀਆ, ਪ੍ਰਧਾਨ ਕਿ੍ਰਸ਼ਨਪਾਲ ਜੱਜ, ਗੁਰਜੀਤ ਸਿੰਘ ਘੁਰਕਵਿੰਡ, ਜਗਜੀਤ ਸਿੰਘ ਘੁਰਕਵਿੰਡ, ਬਖਸੀਸ ਸਿੰਘ ਬੈਂਕਾ, ਸਰਪੰਚ ਬਲਜੀਤ ਸਿੰਘ ਫਰੰਦੀਪੁਰ, ਸਰਪੰਚ ਗੁਰਜੰਟ ਸਿੰਘ ਭਗਵਾਨਪੁਰਾ ਕਲਾਂ, ਸਰਪੰਚ ਦੀਪ ਖਹਿਰਾ ਮਾਣਕਪੁਰਾ, ਸਰਪੰਚ ਹਰਪ੍ਰੀਤ ਸਿੰਘ ਸਿੰਘਪੁਰਾ, ਸਰਪੰਚ ਆਲਮਪ੍ਰੀਤ ਸਿੰਘ ਭੈਣੀ, ਪੰਚ ਬੋਹੜ ਸਿੰਘ ਬਲੇਰ, ਸਰਪੰਚ ਮਨਦੀਪ ਸਿੰਘ ਸੰਧੂ, ਸਰਪੰਚ ਸਤਨਾਮ ਸਿੰਘ ਭਿੱਖੀਵਿੰਡ, ਸਰਪੰਚ ਗੁਰਜੰਟ ਸਿੰਘ ਮਾੜੀਮੇਘਾ, ਸਰਪੰਚ ਗੁਰਪ੍ਰੀਤ ਸਿੰਘ ਮੁਗਲਚੱਕ, ਸਰਪੰਚ ਸਾਰਜ ਸਿੰਘ ਧੰੁਨ, ਸਰਪੰਚ ਸੁਖਵਿੰਦਰ ਸਿੰੰਘ ਮਾੜੀਮੇਘਾ, ਸਰਪੰਚ ਅੰਮ੍ਰਿਤਪਾਲ ਸਿੰਘ ਦਿਆਲਪੁਰਾ, ਸਰਪੰਚ ਬਲਜਿੰਦਰ ਸਿੰਘ ਸੰਤਪੁਰਾ, ਸਰਪੰਚ ਹਰਵਿੰਦਰ ਸਿੰਘ ਹੰੁਦਲ, ਸਰਪੰਚ ਗੁਰਵਿੰਦਰ ਸਿੰਘ ਦਾਊਦਪੁਰਾ, ਸਰਪੰਚ ਮਿਲ਼ਖਾ ਸਿੰਘ ਅਲਗੋਂ, ਸਰਪੰਚ ਕਰਮਬੀਰ ਸਿੰਘ ਬੈਂਕਾ, ਸਰਪੰਚ ਸੁਖਵੰਤ ਸਿੰਘ ਪੂਹਲਾ, ਸਰਪੰਚ ਗੁਰਮੇਜ ਸਿੰਘ ਘੁਰਕਵਿੰਡ, ਸਰਪੰਚ ਜਰਨੈਲ ਸਿੰਘ ਚੇਲਾ, ਸਰਪੰਚ ਗੁਰਸ਼ਰਨ ਸਿੰਘ ਪਹਿਲਵਾਨਕੇ, ਸਰਪੰਚ ਫੋਜਾ ਸਿੰਘ ਸਮਰਾ, ਸਰਪੰਚ ਗੁਰਵਿੰਦਰ ਸਿੰਘ ਦਰਾਜਕੇ, ਆਦਿ ਵੱਡੀ ਗਿਣਤੀ ਵਿਚ ਵਿਧਾਨ ਸਭਾ ਹਲਕਾ ਖੇਮਕਰਨ ਦੇ ਸਮੂਹ ਕਾਂਗਰਸੀ ਆਗੂ, ਸਰਪੰਚ, ਪੰਚ, ਮੋਹਤਬਾਰ ਵਿਅਕਤੀ ਹਾਜਰ ਸਨ। ਇਸ ਮੌਕੇ ਬੱਬੂ ਸ਼ਰਮਾ ਨੂੰ ਪ੍ਰਧਾਨ ਬਣਾਉਣ ਦੀ ਖੁਸ਼ੀ ਵਿਚ ਉਸਦੇ ਸਪੋਰਟਰਾਂ ਵੱਲੋਂ ਲੱਡੂ ਵੰਡੇ ਗਏ, ਢੋਲ ‘ਤੇ ਭੰਗੜੇ ਪਾਏ ਗਏ ਅਤੇ ਆਤਿਸ਼ਬਾਜੀ ਕੀਤੀ ਗਈ।