ਅੰਮ੍ਰਿਤਸਰ ਵਿਚ ਜਿਊਲਰਸ ਦੇ ਘਰ ਐਨਆਈਏ ਦੀ ਰੇਡ
ਅੰਮ੍ਰਿਤਸਰ,9 ਅਪ੍ਰੈਲ,2021: ਇੱਥੇ ਸਵੇਰ ਤੋਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਐੱਨਆਈਏ ਦੇ ਮੈਂਬਰਾਂ ਵੱਲੋਂ ਰੇਸ ਕੋਰਸ ਰੋਡ ਦੀ ਕੋਠੀ ਨੰਬਰ 248 ਦੇ ਮਾਣਿਕ ਜਿਊਲਰ ਦੇ ਘਰ ਰੇਡ ਕੀਤਾ ਗਈ। ਜੋ ਕਾਫ਼ੀ ਦੇਰ ਤੱਕ ਚੱਲੀ। ਹਾਲਾਂਕਿ ਐਨਆਈਏ ਦੇ ਅਧਿਕਾਰੀਆਂ ਨੇ ਕਿਸੇ ਵੀ ਮੀਡੀਆ ਕਰਮੀ ਦੇ ਨਾਲ ਗੱਲ ਨਹੀਂ ਕੀਤੀ ਅਤੇ ਉਹ ਆਪਣਾ ਮੂੰਹ ਲੁਕਾ ਕੇ ਹੀ ਲੰਘਦੇ ਰਹੇ। ਇਸ ਵਿੱਚ ਮਾਣਿਕ ਜਿਊਲਰਸ ਦੇ ਮਾਲਕ ਪਿੰਕੀ ਮਹਿਰਾ ਕੋਲੋਂ ਪੁੱਛ ਗਿੱਛ ਕੀਤੀ ਗਈ ਤਾਂ ਮਾਮਲਾ ਹਵਾਲੇ ਦੀ ਰਕਮ ਦਾ ਦੱਸਿਆ ਜਾ ਰਿਹਾ ਹੈ ਹਾਲਾਂਕਿ ਇਸ ਦੇ ਬਾਰੇ ਕਿਸੇ ਵੀ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ ਹੈ। ਫਿਲਹਲ ਇਸ ਮਾਮਲੇ ਵਿਚ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਐਨਆਈਏ ਵੱਲੋਂ ਇਸਦੇ ਬਾਰੇ ਖੁਲਾਸੇ ਦੀ ਸੰਭਾਵਨਾ ਹੈ।