ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ 10 ਅਪ੍ਰੈੱਲ -ਸਿੱਖਿਆ ਵਿਭਾਗ ਸੈਕੰਡਰੀ ਫ਼ਰੀਦਕੋਟ ਵੱਲੋਂ ਬਲਾਕ ਫ਼ਰੀਦਕੋਟ-3 ਦੇ ਵੱਖ-ਵੱਖ ਪਿੰਡਾਂ ਨੂੰ ਸਰਕਾਰੀ ਸਕੂਲਾਂ 'ਚ ਮਿਲਦੀਆਂ ਸਹੂਲਤਾਂ ਅਤੇ ਦਾਖਲਾ ਸ਼ੁਰੂ ਹੋਣ ਸਬੰਧੀ ਜਾਣਕਾਰੀ ਦੇਣ ਵਾਸਤੇ ਵਿਸ਼ੇਸ ਰੂਪ 'ਚ ਤਿਆਰ ਕੀਤੇ ਈ-ਰਿਕਸ਼ਾ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੀ ਕਲਾਂ ਵਿਖੇ ਸ਼੍ਰੀ ਪ੍ਰਦੀਪ ਦਿਓੜਾ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਉਚੇਚੇ ਤੌਰ ਤੇ ਸ਼ਾਮਲ ਹੋਏ | ਇਸ ਮੌਕੇ ਬਲਾਕ ਫ਼ਰੀਦਕੋਟ-3 ਦੇ ਬਲਾਕ ਨੋਡਲ ਅਫ਼ਸਰ-ਕਮ-ਪਿ੍ੰਸੀਪਲ ਸਰਕਾਰੀ ਸੀ.ਸੈ.ਸਕੂਲ ਪੱਖੀਕਲਾਂ ਨੇ ਪਿ੍ੰਸੀਪਲ ਰਾਜਵਿੰਦਰ ਕੌਰ ਦੱਸਿਆ ਕਿ ਈ-ਰਿਕਸ਼ਾ ਅਨਾਊਾਸਮੈਂਟ ਰਾਹੀਂ ਅਤੇ ਪੰਫ਼ਲੈਂਟ ਵੰਡ ਕੇ ਲੋਕਾਂ ਨੂੰ ਦਾਖਲੇ ਸਬੰਧੀ ਜਾਗਰੂਕ ਕਰੇਗਾ |
ਇਸ ਮੌਕੇ ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੇ ਮਿਹਨਤੀ ਪਿ੍ੰਸੀਪਲ ਅਤੇ ਅਧਿਆਪਕਾਂ ਵੱਲੋਂ ਬੱਚਿਆਂ ਦੇ ਸਰਵਪੱਖੀ ਵਿਕਾਸ ਵਾਸਤੇ ਬਹੁਤ ਹੀ ਸ਼ਲਾਘਾਯੋਗ ਉਪਰਾਲੇ ਨਿਰੰਤਰ ਕੀਤੇ ਜਾ ਰਹੇ ਹਨ | ਇਸ ਪ੍ਰਦੀਪ ਦਿਓੜਾ ਉਪ ਜ਼ਿਲਾ ਸਿੱਖਿਆ ਅਫ਼ਸਰ, ਨੋਡਲ ਅਫ਼ਸਰ ਪਿ੍ੰਸੀਪਲ ਰਾਜਵਿੰਦਰ ਕੌਰ, ਸਰਪੰਚ ਕੁਲਵਿੰਦਰ ਸਿੰਘ ਨੇ ਸਾਂਝੇ ਤੌਰ ਤੇ ਈ-ਰਿਕਸ਼ਾ ਨੂੰ ਹਰੀ ਝੰਡੀ ਦੇ ਕੇ ਪਿੰਡ ਵੱਲ ਤੋਰਿਆ | ਇਸ ਮੌਕੇ ਜਸਮੀਤ ਸਿੰਘ ਚੇਅਰਮੈੱਨ ਸਕੂਲ ਪ੍ਰਬੰਧਕ ਕਮੇਟੀ, ਜਸਬੀਰ ਸਿੰਘ ਜੱਸੀ ਜ਼ਿਲਾ ਮੀਡੀਆ ਕੋਆਰਡੀਨੇਟਰ, ਨਛੱਤਰ ਸਿੰਘ ਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ |