← ਪਿਛੇ ਪਰਤੋ
ਰਵਿੰਦਰ ਸਿੰਘ ਢਿੱਲੋਂ
ਖੰਨਾ, 10 ਅਪ੍ਰੈਲ 2021 - ਖੰਨਾ ਦੇ ਪਿੰਡ ਇਕੋਲਾਹਾ ਦੀ ਐਸ.ਬੀ.ਆਈ. ਬ੍ਰਾਂਚ ਦੇ ਏ.ਟੀ.ਐਮ ਨੂੰ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਇਸ ਏ.ਟੀ.ਐਮ ਨੂੰ ਤਿੰਨ ਲੁਟੇਰਿਆਂ ਵੱਲੋਂ ਲੁੱਟਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਸੀ.ਸੀ.ਟੀ.ਵੀ 'ਚ ਤਿੰਨ ਲੁਟੇਰੇ ਗੈਸ ਕਟਰ ਨਾਲ ਸ਼ਟਰ ਨੂੰ ਕੱਟਦੇ ਦੇਖੇ ਗਏ ਨੇ। ਪਰ ਫਿਲਹਾਲ ਇਸ ਬਾਰੇ ਕੋਈ ਵੀ ਸੂਚਨਾ ਦੇਣ ਨੂੰ ਤਿਆਰ ਨਹੀਂ ਹੈ ਕਿ ਪੈਸੇ ਲੁਟੇਰੇ ਲੁੱਟ ਕੇ ਲੈ ਗਏ ਜਾਂ ਫੇਰ ਏ.ਟੀ.ਐਮ ਦੇ ਅੰਦਰ ਹੀ ਸੜ ਕੇ ਸਵਾਹ ਹੋ ਗਏ। ਇਹ ਵੀ ਪਤਾ ਚੱਲਿਆ ਹੈ ਕਿ ਕਰੀਬ 19.50 ਲੱਖ ਦੇ ਕਰੀਬ ਪੈਸੇ ਏ.ਟੀ.ਐਮ 'ਚ ਸੀ।
ਇਹ ਘਟਨਾ ਦੇਰ ਰਾਤ 2 ਵਜੇ ਦੀ ਦੱਸੀ ਜਾ ਰਹੀ ਹੈ।
Total Responses : 930