ਰਵਿੰਦਰ ਸਿੰਘ ਢਿੱਲੋਂ
ਦੋਰਾਹਾ, 10 ਅਪ੍ਰੈਲ 2021 - ਲੁਧਿਆਣਾ ਦੇ ਪਾਇਲ ਹਲਕੇ 'ਚ ਪਿੰਡ ਧਮੋਟ ਕਲਾਂ ਦੇ ਬੰਦੇ ਦੁਆਰਾ ਆਪਣੇ ਘਰ 'ਚ ਹੀ ਨਜਾਇਜ਼ ਸ਼ਰਾਬ ਕੱਢ ਕੇ ਵੇਚਣ ਦੀ ਖਬਰ ਹੈ। ਪਾਇਲ ਪੁਲਿਸ ਨੇ ਗੁਪਤ ਸੂਚਨਾ ਮਿਲਣ 'ਤੇ ਹਰਵਿੰਦਰ ਸਿੰਘ ਉਰਫ ਪਿੰਦਾ ਨਾਮੀ ਬੰਦੇ ਦੇ ਘਰ ਰੇਡ ਮਾਰੀ, ਜਿਸ ਕੋਲੋਂ ਨਜਾਇਜ਼ ਸ਼ਰਾਬ ਬਣਾਉਣ ਵਾਲਾ ਡਰੰਮ, ਲਾਹਣ ਬਰਾਮਦ ਹੋਇਆ ਹੈ। ਪੁਲਿਸ ਨੇ ਤੁਰੰਤ ਐਕਸ਼ਨ ਕਰਦਿਆਂ 1 ਡਰੰਮ 150 ਲੀਟਰ ਲਾਹਣ, 10 ਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਫਿਲਹਾਲ ਦੋਸ਼ੀਆਂ ਦੀ ਪੁਲਿਸ ਭਾਲ ਕਰ ਰਹੀ ਹੈ।