← ਪਿਛੇ ਪਰਤੋ
ਰਵੀ ਜੱਖੂ
ਚੰਡੀਗੜ੍ਹ, 10 ਅਪ੍ਰੈਲ 2021 - ਪੰਜਾਬ ਤੋਂ ਉੱਠਿਆ ਕਿਸਾਨੀ ਮੋਰਚਾ ਦਿੱਲੀ ਦੇ ਬਾਰਡਰ ਉੱਤੇ ਜਾ ਲੱਗਾ ਅਤੇ ਹੁਣ ਦੇਸ਼ ਦੇ ਬਾਕੀ ਸੂਬਿਆਂ ਵਿੱਚ ਵੀ ਲੋਕਾਂ ਨੂੰ ਖੇਤੀ ਕਾਨੂੰਨਾਂ ਪ੍ਰਤੀ ਜਾਗਰੂਕ ਕਰਨ ਲੱਗਾ ਹੈ। ਇਸ ਲੜੀ ਦੇ ਤਹਿਤ ਦੇਸ਼ ਅੰਦਰ ਕਿਸਾਨੀ ਮਹਾਪੰਚਾਇਤਾਂ ਜਾ ਮਹਾ ਸਭਾਵਾਂ ਹੋਣ ਲੱਗੀਆਂ ਤਾਂ ਜੋ ਹੋਰ ਲੋਕਾਂ ਨੂੰ ਵੀ ਜੋੜਿਆ ਜਾ ਸਕੇ। ਇਸੇ ਦੇ ਚੱਲਦਿਆਂ 13 ਐਪ੍ਰਲ ਨੂੰ ਵਿਸਾਖੀ ਦੇ ਦਿਨ ਸ਼੍ਰੀ ਅੰਨਦਪੁਰ ਸਾਹਿਬ ਦੀ ਧਰਤੀ ਤੇ ਕਿਸਾਨੀ ਦੇ ਹੱਕ ਵਿੱਚ ਕਨਵੈਸ਼ਨ ਕਰਵਾਈ ਜਾ ਰਹੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬੀ ਸਿੰਗਰ ਸਰਬਜੀਤ ਚੀਮਾ ਨੇ ਦੱਸਿਆ ਕਿ ਸਭ ਤੋਂ ਪਹਿਲਾ ਅਰਦਾਸ ਕੀਤੀ ਜਾਵੇਗੀ ਫਿਰ ਕਿਸਾਨੀ ਦੇ ਮੁੱਦੇ ਤੇ ਕਨਵੈਨਸ਼ ਕੀਤੀ ਜਾਵੇਗੀ। ਜਿਸ ਵਿੱਚ ਸਿਰਫ ਕਿਸਾਨੀ ਨਾਲ ਸੰਬੰਧ ਮੁੱਦੇ ਹੀ ਵਿਚਾਰੇ ਜਾਣਗੇ । ਉਹਨਾਂ ਨਵਜੋਤ ਸਿੰਘ ਸਿੱਧੀ ਨੂੰ ਵੀ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਇਸ ਦੇ ਨਾਲ ਹੀ ਅਦਾਕਾਰਾ ਸੋਨੀਆ ਮਾਨ ਨੇ ਦੱਸਿਆ ਕਿ ਇਹ ਕਨਵੈਨਸ਼ਨ ਪੰਜ ਪਿਆਰਾ ਪਾਰਕ ਦੇ ਸਾਹਮਣੇ ਹੋਵੇਗੀ ਅਤੇ ਉਹਨਾਂ ਹੋਰ ਵਰਗਾ ਨੂੰ ਵੀ ਕਿਸਾਨੀ ਦੇ ਹੱਕ ਵਿੱਚ ਖੜ੍ਹਨ ਦੀ ਅਪੀਲ ਕੀਤੀ। ਉਹਨਾਂ ਦੱਸਿਆ ਕਿ ਇਸ ਵਿੱਚ ਕਈ ਹੋਰ ਨਾਮੀ ਸਿੰਗਰ ਅਤੇ ਨਾਮੀ ਲੋਕ ਸ਼ਾਮਿਲ ਹੋਣਗੇ।
Total Responses : 189