ਲੁਧਿਆਣਾ : 10 ਅਪ੍ਰੈਲ 2021 - ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ ਤੇੇ ਸਮੂਹ ਮੈਂਬਰਾਂ ਵੱਲੋਂ ਅਕਾਡਮੀ ਦੇ ਜੀਵਨ ਮੈਂਬਰ ਸ੍ਰੀ ਦਰਸ਼ਨ ਧੀਰ ਦੇ ਸਦੀਵੀ ਵਿਛੋੜੇ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ।
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਦਸਿਆ ਕਿ ਵੁਲਵਰਹੈਂਪਟਨ ਸ਼ਹਿਰ ਵਿਚ ਵੱਸਦੇ ਉੱਘੇ ਪਰਵਾਸੀ ਗਲਪਕਾਰ ਦਰਸ਼ਨ ਧੀਰ ਦਾ ਵਿਛੋੜਾ ਸਮੁੱਚੇ ਪੰਜਾਬੀ ਜਗਤ ਲਈ ਵੱਡਾ ਘਾਟਾ ਹੈ। ਧੀਰ ਜੀ ਬਰਤਾਨੀਆ ਦੇ ਮੁੱਢਲੇ ਪਰਵਾਸੀ ਲੇਖਕਾਂ ਵਿਚੋਂ ਸਨ। ਉਨ੍ਹਾਂ ਦਸਿਆ ਸ੍ਰੀ ਦਰਸ਼ਨ ਧੀਰ ਦੀਆਂ ਬਹੁਤ ਸਾਰੀਆਂ ਰਚਨਾਵਾਂ ਨੂੰ ਆਧਾਰ ਬਣਾ ਕੇ ਯੂਨੀਵਰਸਿਟੀਆਂ ਦੇ ਅਨੇਕਾਂ ਵਿਦਿਆਰਥੀਆਂ ਨੇ ਐਮ. ਫ਼ਿਲ. ਤੇ ਪੀਐੱਚ.ਡੀ ਦਾ ਖੋੋਜ ਕਾਰਜ ਕੀਤਾ ਹੈ।
ਅਕਾਡਮੀ ਦੇ ਜਨਰਲ ਸਕੱਤਰ ਡਾ. ਸੁੁਰਜੀਤ ਸਿੰਘ ਨੇ ਸ੍ਰੀ ਦਰਸ਼ਨ ਧੀਰ ਹੋਰਾਂ ਦੇ ਸਦੀਵੀ ਵਿਛੋੜੇ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦਸਿਆ ਸ੍ਰੀ ਦਰਸ਼ਨ ਧੀਰ ਹੋਰਾਂ ਅੱਠ ਕਹਾਣੀ
ਸੰਗ੍ਰਹਿ ਲੂਣੀ ਮਹਿਕ, ਮਰਦਾ ਸੱਚ, ਦਿਸਹੱਦੇ ਤੋਂ ਪਾਰ, ਡਰਿਆ ਮਨੁੱਖ, ਸ਼ੀਸ਼ੇ ਦੇ ਟੁਕੜੇ, ਰਿਸ਼ਤੋਂ ਕੇ ਰੰਗ, ਦੌੜ ਅਤੇ ਕੁਰਸੀ ਤੋਂ ਇਲਾਵਾ ਪੰਦਰਾਂ ਨਾਵਲ ਪੰਜਾਬੀ ਸਾਹਿਤ ਦੀ ਝੋਲੀ ਪਾਏ। ਨਾਵਲਾਂ ਵਿਚੋਂ ਲਕੀਰ ਤੇ ਮਨੁੱਖ, ਇਹ ਲੋਕ, ਘਰ ਦੇ ਕਮਰੇ, ਪੈੜਾਂ ਦੇ ਆਰ-ਪਾਰ ਹਾਸ਼ੀਏ ਚਰਚਿਤ ਨਾਵਲ ਸਨ। ਉਨ੍ਹਾਂ ਦਸਿਆ ਦਰਸ਼ਨ ਧੀਰ ਹੋਰਾਂ ਦੀ ਸਵੈਜੀਵਨੀ ‘ਪੂਰਬ ਤੇ ਪੱਛਮ ਦੀ ਕਮਾਈ’ ਉਨ੍ਹਾਂ ਦੇ ਦੇਸ/ਪ੍ਰਦੇਸ ਦੇ ਜੀਵਨ ਅਨੁਭਵਾਂ ਨੂੰ ਬਾਖ਼ੂਬੀ ਪੇਸ਼ ਕਰਦੀ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਦਰਸ਼ਨ ਧੀਰ ਦੇ ਸਦੀਵੀ ਵਿਛੋੜੇ ਨਾਲ ਪੰਜਾਬੀ ਸਾਹਿਤ ਜਗਤ ਅਤੇ ਪਰਿਵਾਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਇਸ ਦੁੱਖ ਦੇੇ ਸਮੇਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੀ ਹੈ।
ਅਫ਼ਸੋਸ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਾਬਕਾ ਪ੍ਰਧਾਨ ਡਾ. ਸੁਰਜੀਤ ਪਾਤਰ, ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਸ. ਪ. ਸਿੰਘ, ਸੁਰਿੰਦਰ ਕੈਲੇ, ਸਹਿਜਪ੍ਰੀਤ ਸਿੰਘ ਮਾਂਗਟ, ਡਾ. ਗੁਲਜ਼ਾਰ ਸਿੰਘ ਪੰਧੇਰ, ਖੁਸ਼ਵੰਤ ਸਿੰਘ ਬਰਗਾੜੀ, ਭੁਪਿੰਦਰ ਸਿੰਘ ਸੰਧੂ, ਡਾ. ਗੁਰਇਕਬਾਲ ਸਿੰਘ,
ਮਨਜਿੰਦਰ ਸਿੰਘ ਧਨੋਆ, ਡਾ. ਜਗਵਿੰਦਰ ਜੋਧਾ, ਤ੍ਰੈਲੋਚਨ ਲੋਚੀ, ਸ੍ਰੀ ਰਾਮ ਅਰਸ਼, ਭਗਵੰਤ ਰਸੂਲਪੁਰੀ, ਕਮਲਜੀਤ ਨੀਲੋਂ, ਜਸਵੀਰ ਝੱਜ, ਡਾ. ਸੁਦਰਸ਼ਨ ਗਾਸੋ, ਸੁਦਰਸ਼ਨ ਗਰਗ, ਤਰਸੇਮ, ਅਮਰਜੀਤ ਕੌਰ ਹਿਰਦੇ, ਸੁਰਿੰਦਰ ਨੀਰ, ਡਾ. ਵਨੀਤਾ, ਗੁਲਜ਼ਾਰ ਸਿੰਘ ਸ਼ੌਂਕੀ, ਪ੍ਰੇਮ ਸਾਹਿਲ, ਮੇਜਰ ਸਿੰਘ ਗਿੱਲ ਅਤੇ ਅਕਾਡਮੀ ਦੇ ਹੋਰ ਮੈਂਬਰ ਸ਼ਾਮਲ ਹਨ।