ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 10 ਅਪ੍ਰੈਲ 2021-ਸਿਹਤ ਵਿਭਾਗ ਵਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਜ਼ਿਲ੍ਹੇ ਵਿੱਚ ਲਗਾਤਾਰ ਕੋਰੋਨਾ ਵੈਕਸੀਨੇਸ਼ਨ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅੱਜ ਸ਼ਹਿਰ ਦੇ ਵਾਰਡ ਨੰਬਰ 24 ਜਲਾਲਾਬਾਦ ਰੋਡ ਰੇਲਵੇ ਫਾਟਕ ਨੇੜੇ ਸਥਿਤ ਤੇਰੀਆ ਦੀ ਧਰਮਸ਼ਾਲਾ ਵਿਖੇ, ਰੈਣ ਵਸੇਰਾ ਗੋਨਿਆਣਾ ਰੋਡ, ਡੇਰਾ ਭਾਈ ਮਸਤਾਨ ਸਿੰਘ, ਸਰਵਹਿੱਤਕਾਰੀ ਸਕੂਲ ਵਿਖੇ ਵਿਸ਼ੇਸ਼ ਕੋਰੋਨਾ ਵੈਕਸੀਨੇਸ਼ਨ ਕੈਂਪ ਲਗਾਏ ਗਏ। ਇਸੇ ਤਰ੍ਹਾਂ ਹੀ ਪਿੰਡ ਚਿੰਬੜਾਵਾਲੀ, ਥਾਂਦੇਵਾਲਾ, ਕਾਉਣੀ, ਦੌਲਾ, ਗੁਰਦੁਆਰਾ ਸਾਹਿਬ ਚੰਨੂ ਪੁਰਬੀ, ਚੰਨੂੰ ਉਤਰੀ ਅਤੇ ਲੱਖੇਵਾਲੀ, ਗਿੱਦੜਬਾਹਾ ਵਿਖੇ ਬੈਂਟਾਬਾਦ, ਖਟੀਕ ਧਰਮਸ਼ਾਲਾ ਅਤੇ ਡੇਰਾ ਰਾਧਾ ਸੁਆਮੀ ਮਲੋਟ ਵਿਖੇ ਵੀ ਕੋਰੋਨਾ ਵੈਕਸੀਨੇਸ਼ਨ ਕੈਂਪਾਂ ਦਾ ਆਯੋਜਨ ਕੀਤਾ ਗਿਆ। ਸਿਵਲ ਸਰਜਨ ਡਾ. ਰੰਜੂ ਸਿੰਗਲਾ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਵੈਕਸੀਨੇਸ਼ਨ ਕੈਂਪ ਦੀ ਅਗਵਾਈ ਕਰਦਿਆਂ ਲੋਕਾਂ ਨੂੰ ਕੋਰੋਨਾ ਵੈਕਸੀਨੇਸ਼ਨ ਤੋਂ ਨਾ ਘਬਰਾਉਣ ਦੀ ਗੱਲ ’ਤੇ ਜੋਰ ਦਿੰਦਿਆਂ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਇਹ ਇੰਜੈਕਸ਼ਨ ਲਵਾਉਣ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਸ਼ੂਗਰ, ਬਲੱਡ ਪ੍ਰੈਸ਼ਰ, ਹਾਰਟ, ਗੁਰਦਿਆਂ ਦੀ ਪ੍ਰਾਬਲਮ ਵਾਲੇ ਮਰੀਜ਼ਾਂ ਨੂੰ ਵੀ ਕੋਰੋਨਾ ਵੈਕਸੀਨ ਇੰਜੈਕਸ਼ਨ ਜਰੂਰ ਲਵਾਉਣ ਦੀ ਹਦਾਇਤ ਦਿੱਤੀ। ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਗੁਰਤੇਜ ਸਿੰਘ, ਸੁਖਮੰਦਰ ਸਿੰਘ, ਡਾ. ਅਮਿਤਾ ਗੁਪਤਾ, ਸਟਾਫ ਨਰਸ ਰਣਜੀਤ ਕੌਰ, ਏਐਨਐਮ ਵਰਕਰ, ਪਰਮਜੀਤ, ਸ਼ੀਨੂ ਤੇ ਭਰਪੂਰ ਕੌਰ, ਫਾਰਮਾਸਿਸਟ ਵਿਕਾਸ ਕੁਮਾਰ, ਡਾ. ਨਰੇਸ ਪਰੂਥੀ, ਜਸਪ੍ਰੀਤ ਸਿੰਘ ਛਾਬੜਾ ਆਦਿ ਨੇ ਇੰਨਾਂ ਕੈਂਪਾਂ ਨੂੰ ਸਫਲ ਬਣਾਉਣ ’ਚ ਸਹਿਯੋਗ ਦਿੱਤਾ।ਇਸ ਮੌਕੇ ਕੌਂਸਲਰ ਸ਼ੰਮੀ ਤੇਰੀਆ, ਮਿੰਟੂ ਕੰਗ, ਬਿੱਟਾ ਗਿੱਲ, ਗੁਰਪ੍ਰੀਤ ਗੋਪੀ, ਭੂਸ਼ਣ ਸੁਖੀਜਾ, ਸ਼ੰਮਾ ਸੁਖੀਜਾ, ਗੁਰਬਿੰਦਰ ਕੌਰ ਪਤੰਗ ਆਦਿ ਹਾਜ਼ਰ ਸਨ।