ਹਰੀਸ਼ ਕਾਲੜਾ
ਰੂਪਨਗਰ,10 ਅਪ੍ਰੈਲ 2021: ਸ.ਬਲਬੀਰ ਸਿੰਘ ਸਿੱਧੂ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਵੱਲੋਂ ਸੀ.ਐਚ.ਸੀ ਮੋਰਿੰਡਾ, ਸ੍ਰੀ ਚਮਕੌਰ ਸਾਹਿਬ ਅਤੇ ਸਿਵਲ ਹਸਪਤਾਲ ਰੂਪਨਗਰ ਦਾ ਦੌਰਾ ਕੀਤਾ ਗਿਆ।ਉਹਨਾਂ ਵੱਲੋਂ ਸਿਵਲ ਸਰਜਨ ਰੂਪਨਗਰ ਦੇ ਕੋਵਿਡ 19 ਵੈਕਸੀਨਨੇਸ਼ਨ ਸੈਂਟਰ ਦਾ ਜਾਇਜਾ ਲਿਆ । ਇਸ ਮੌਕੇ ਉਹਨਾਂ ਵੱਲੋਂ ਟੀਕਾਕਰਨ ਕਰਨ ਵਾਲੇ ਸਟਾਫ ਨਾਲ ਗਲਬਾਤ ਕਰਦੇ ਹੋਏ ਸੁਨਿਸਚਿਤ ਕੀਤਾ ਕਿ ਕੋਵਿਡ 19 ਦੇ ਦੌਰਾਨ ਸਿਹਤ ਸੇਵਾਵਾਂ ਵਿੱਚ ਕੋਈ ਵੀ ਮੁਸ਼ਕਿਲ ਨਹੀਂ ਆਉਣੀ ਚਾਹੀਦੀ। ਉਹਨਾਂ ਵੱਲੋਂ ਟੀਕਾਕਰਨ ਕਰਵਾਉਣ ਆਏ ਲਾਭਪਾਤਰੀਆਂ ਅਤੇ ਟੀਕਾਕਰਨ ਤੋਂ ਬਾਅਦ ਨਿਗਰਾਨੀ ਕਮਰੇ ਵਿੱਚ ਬੈਠੇ ਵਿਅਕਤੀਆਂ ਨਾਲ ਗਲਬਾਤ ਕੀਤੀ ਅਤੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕੋਵਿਡ 19 ਦੇ ਮਹਾਂਮਾਰੀ ਨਾਲ ਲੜਨ ਲਈ ਹਰ ਸੰਭਵ ਯਤਨ ਕਰ ਰਹੀ ਹੈ।
ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ 45 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ ਕੋਵਿਡ 19 ਟੀਕਾਕਰਨ ਜ਼ਰੂਰ ਕਰਵਾਉਣ ਤਾਂ ਜੋ ਕੋਵਿਡ ਦੀ ਬਿਮਾਰੀ ਦੀ ਲੜੀ ਨੂੰ ਤੋੜਿਆ ਜਾ ਸਕੇ। ਟੀਕਾਕਰਨ ਕਰਵਾਉਣ ਲਈ ਲਾਭਪਾਤਰੀ ਮੌਕੇ ਤੇ ਹੀ ਰਜਿਸਟ੍ਰੇਸ਼ਨ ਕਰਵਾਕੇ ਟੀਕਾਕਰਨ ਕਰਵਾ ਸਕਦਾ ਹੈ। ਅਤੇ ਰਜਿਸਟ੍ਰੇਸ਼ਨ ਕਰਵਾਉਣ ਲਈ ਆਪਣੇ ਨਾਲ ਆਧਾਰ ਕਾਰਡ / ਪੈਨ ਕਾਰਡ / ਡਰਾਈਵਿੰਗ ਲਾਇਸੈਂਸ / ਪਾਸਪੋਰਟ / ਵੋਟਰ ਕਾਰਡ ਆਦਿ ਕੋਈ ਵੀ ਇਕ ਪਰੂਫ ਹੋਣਾ ਜ਼ਰੂਰੀ ਹੈ। ਉਹਨਾਂ ਕਿਹਾ ਕਿ ਕੋਵਿਡ 19 ਟੀਕਾਕਰਨ ਸਿਹਤ ਤੇ ਤੰਦਰੁਸਤ ਕੇਂਦਰਾਂ ਵਿਚ ਵੀ ਸ਼ੁਰੂ ਕੀਤਾ ਗਿਆ ਹੈ। ਤਾਂ ਜੋ ਪਿੰਡਾਂ ਵਿੱਚ ਵੀ ਯੋਗ ਲਾਭਪਾਤਰੀ ਆਪਣਾ ਟੀਕਾਕਰਨ ਕਰਵਾ ਸਕਣ।
ਉਹਨਾਂ ਵੱਲੋਂ ਅਪੀਲ ਕੀਤੀ ਗਈ ਕਿ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨ ਜਿਵੇਂ ਮੂੰਹ ਤੇ ਮਾਸਕ ਲਗਾ ਕੇ ਰੱਖਣਾ, ਆਪਸ ਵਿਚ ਘੱਟੋਂ ਘੱਟ ਦੋ ਗਜ ਦੀ ਦੂਰੀ ਬਣਾਈ ਰੱਖਣਾ , ਹੱਥਾਂ ਨੂੰ ਬਾਰ ਬਾਰ ਧੋਣਾ ਜਾਂ ਸੈਨੀਟਾਈਜਰ ਦੀ ਵਰਤੋਂ ਕਰਨਾ ਆਦਿ । ਉਹਨਾਂ ਵੱਲੋਂ ਕੋਵਿਡ 19 ਦੀ ਵੈਕਸੀਨਨੇਸ਼ਨ ਸਬੰਧੀ ਸੰਤੁਸ਼ਟੀ ਪ੍ਰਗਟਾਈ ਗਈ ਅਤੇ ਉਹਨਾਂ ਕਿਹਾ ਕਿ ਲੋਕਾਂ ਨੂੰ ਝੂਠੀਆਂ ਅਫਵਾਹਾਂ ਤੇ ਵਿਸ਼ਵਾਸ ਨਾ ਕਰਨ।
ਸਿਵਲ ਸਰਜਨ ਡਾ.ਦਵਿੰਦਰ ਕੁਮਾਰ ਢਾਂਡਾ ਦੱਸਿਆ ਕਿ ਹੁਣ ਤੱਕ ਕੋਵਿਡ 19ਟੀਕਾਕਰਨ ਦੀ ਪਹਿਲੀ ਖੁਰਾਕ 23285 ਅਤੇ ਦੂਜੀ ਖੁਰਾਕ 2937 ਵਿਅਕਤੀਆਂ ਨੂੰ ਲਗਾਈ ਜਾ ਚੁੱਕੀ ਹੈ। ਇਸ ਮੌਕੇ ਤੇਜ਼ਿਲ੍ਹਾ ਟੀਕਾਕਰਨ ਅਫਸਰ ਡਾ.ਜਸਕਿਰਨਦੀਪ ਕੌਰ ਰੰਧਾਵਾ , ਜਿਲ੍ਹਾ ਡੈਂਟਲ ਸਿਹਤ ਅਫਸਰ ਡਾ.ਆਰ.ਪੀ ਸਿੰਘ , ਐਸ.ਐਮ.ਓ ਡਾ.ਤਰਸੇਮ ਸਿੰਘ , ਤਹਿਸੀਲਦਾਰ ਸਾਹਿਬ, ਪੀ.ਏ ਹਰਜਿੰਦਰ ਸਿੰਘ , ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਗੁਰਦੀਪ ਸਿੰਘ ਤੋਂ ਇਲਾਵਾ ਸਿਵਲ ਹਸਪਤਾਲ ਰੂਪਨਗਰ ਦਾ ਸਟਾਫ ਹਾਜ਼ਰ ਸੀ।