ਮਨਪ੍ਰੀਤ ਸਿੰਘ ਜੱਸੀ
- ਮੇਅਰ ਸ੍ਰੀ ਰਿੰਟੂ ਨੇ ਖੁੱਲੇ ਲੋਕ ਦਰਬਾਰ ਦੌਰਾਨ ਇਸਈ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਦਾ ਕੀਤਾ ਮੌਕੇ ਤੇ ਨਿਪਟਾਰਾ
ਅੰਮ੍ਰਿਤਸਰ, 10 ਅਪ੍ਰੈਲ 2021 - ਅੰਮ੍ਰਿਤਸਰ ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਆਪਣੇ ਗ੍ਰਹਿ ਵਿਖੇ ਲਗਾਏ ਲੋਕ ਦਰਬਾਰ ’ਚ ਈਸਾਈ ਭਾਈਚਾਰੇ ਨੂੰ ਨਗਰ ਨਿਗਮ ਖੇਤਰ ’ਚ ਦਰਪੇਸ਼ ਕਬਰਸਤਾਨਾਂ ਤੇ ਗਿਰਜਾ ਘਰਾਂ ’ਚ ਲਾਊਡ ਸਪੀਕਰਾਂ ਦੀ ਆਵਾਜ਼ ਸੇਮਤ ਹੋਰ ਭਖਦੀਆਂ ਸਮੱਸਿਆਵਾਂ ਸੁਣਨ ਤੇ ਹੱਲ ਕਰਕੇ ਮੌਕੇ ਤੇ ਰਾਹਤ ਪਹੰੁਚਾਉਂਦਿਆਂ ਸਪੱਸ਼ਟ ਕੀਤਾ ਕਿ ਸੂਬੇ ਦੀ ਕੈਪਟਨ ਸਰਕਾਰ ਨੇ ਸੂਬੇ ’ਚ ਈਸਾਈ ਭਾਈਚਾਰੇ ਦਾ ਜਨ ਜੀਵਨ ਉੱਚਾ ਚੁੱਕਣ ਤੇ ਸੁਰੱਖਿਅਤ ਰੱਖਣ ਲਈ ਜਿਥੇ ਈਸਾਈ ਭਾਈਚਾਰੇ ਨੂੰ ਪ੍ਰਸ਼ਾਸਨਿਕ ਸਮੱਸਿਆਵਾਂ ਮੁਸ਼ਕਲਾਂ ਦੇ ਹੱਲ ਅਤੇ ਪ੍ਰਸ਼ਾਸਨਿਕ ਅਦਾਰਿਆਂ ’ਚ ਮਾਣ ਸਨਮਾਨ ਉੱਚਾ ਚੁੱਕਣ ਲਈ ਤਰਜੀਹੀ ਤੌਰ ਤੇ ਪੰਜਾਬ ਰਾਜ ਈਸਾਈ ਭਲਾਈ ਬੋਰਡ ਅਤੇ ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਪੁਨਰਗਠਨ ਕਰਕੇ ਈਸਾਈ ਭਾਈਚਾਰੇ ਨੂੰ ਉਚੇਰੀ ਤੇ ਮਿਆਰੀ ਪ੍ਰਤੀਨਿਧਤਾ ਦਿੱਤੀ ਹੈ।
ਮੇਅਰ ਰਿੰਟੂ ਨੇ ਈਸਾਈ ਭਾਈਚਾਰੇ ਨੂੰ ਕੈਪਟਨ ਸਰਕਾਰ ਤੇ ਪੰਜਾਬ ਕਾਂਗਰਸ ਦੇ ਹੱਲ ਸਬੂਤ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਕੇਂਦਰੀ ਤੇ ਸੂਬਾਈ ਕਾਂਗਰਸ ਸਰਕਾਰਾਂ ਨੇ ਹੀ ਆਜ਼ਾਦੀ ਪਿੱਛੋਂ ਪਲੇਠੇ ਕਦਮ ਵਜੋਂ ਈਸਾਈ ਭਾਈਚਾਰੇ ਨਾਲ ਕਥਿਤ ਕਟੜਵਾਦੀ, ਫਿਰਕਾਪ੍ਰਸਤ ਤੇ ਸੰਘ ਪਰਿਵਾਰ ਦੇ ਅੰਧ ਭਗਤਾਂ ਵੱਲੋਂ ਕੀਤੇ ਜਾਂਦੇ ਨਸਲੀ ਵਿਤਕਰੇ ਨੂੰ ਛੱਲਣ ਤੇ ਜਾਨੀ ਵਰਗੀ ਭੇਦ ਭਾਵ ਨੂੰ ਖਤਮ ਕਰਨ ਲਈ ਪੂਰੀ ਪ੍ਰਸ਼ਾਸਨਿਕ ਤੇ ਜਥੇਬੰਦਕ ਸ਼ਕਤੀ ਦੀ ਵਰਤੋਂ ਕਰਕੇ ਈਸਾਈ ਭਾਈਚਾਰੇ ਨੂੰ ਸਮਾਜ ਤੋਂ ਸਰਕਾਰੇ ਦਰਬਾਰੇ ਬਰਾਬਰ ਦਾ ਰੁਤਬਾ ਦਿਵਾਇਆ ਜਦੋਂ ਕਿ ਕੈਪਟਨ ਸਰਕਾਰ ਵੀ ਈਸਾਈ ਭਾਈਚਾਰੇ ਨੂੰ ਧਰਮ ਤਬਦੀਲੀ ਤੋਂ ਬਗੈਰ ਹੀ ਦਲਿਤ ਵਰਗਾਂ ਵਾਲੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ। ਇਸ ਲਈ ਭਾਈਚਾਰੇ ਦੇ ਪ੍ਰਭਾਵਸ਼ਾਲੀ ਵਫਦ ਮੇਅਰ ਸ੍ਰੀ ਰਿੰਟੂ ਵੱਲੋਂ ਮੌਕੇ ’ਤੇ ਸਮੱਸਿਆਵਾਂ ਨੂੰ ਹੱਲ ਕਰਨ ਲਈ ਉਚੇਚਾ ਧੰਨਵਾਦ ਕੀਤਾ। ਇਸ ਮੌਕੇ ਬਿਸ਼ੋਪ ਏਨਾਮੁਲ ਰਹਿਮਤ ਮਸੀਹ, ਪਾਸਟਰ ਸਟੈਲੀ ਜੋਸਫ, ਪਾਸਟਰ ਵਿਕਟਰ ਜੋਸਫ, ਪਾਸਟਰ ਸੈਮ ਚੀਂਦਾ, ਪਾਸਟਰ ਹਰਨੇਕ ਸਿੰਘ, ਪਾਸਟਰ ਬੀਜੂ ਆਦਿ ਹਾਜ਼ਰ ਸਨ।