ਹਰੀਸ਼ ਕਾਲੜਾ
ਰੂਪਨਗਰ, 10 ਅਪ੍ਰੈਲ 2021:ਭਾਰਤੀਯ ਯੋਗ ਸੰਸਥਾਨ ਦੀ ਰੂਪਨਗਰ ਜ਼ਿਲ੍ਹਾ ਇਕਾਈ ਵੱਲੋਂ ਅੱਜ ਸੰਸਥਾਨ ਦੀ ਸਥਾਪਨਾ ਦਾ 55ਵਾਂ ਦਿਨ ਕੋਵਿਡ-19 ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹੇ ਦੇ ਛੇ ਯੋਗ ਕੇਂਦਰਾਂ ਦੇ ਸਾਧਕਾਂ ਵਲੋਂ ਆਨਲਾਈਨ ਮਨਾਇਆ ਗਿਆ। ਪ੍ਰੋਗਰਾਮ ਜਿਲ੍ਹਾ ਪ੍ਰਧਾਨ ਕੁਸਮ ਸ਼ਰਮਾ ਦੀ ਅਗਵਾਈ ਵਿੱਚ ਕੀਤਾ ਗਿਆ ਅਤੇ ਜਿਸ ਦਾ ਅਰੰਭ ਮੁੱਖ ਮਹਿਮਾਨ ਡਾਕਟਰ ਭੀਮ ਸੈਨ ਨੇ ਜੋਤ ਜਗਾਕੇ ਕੀਤਾ। ਇਸ ਉਪਰੰਤ ਸਰਸਵਤੀ ਵੰਦਨਾ ਕਰਕੇ ਆਸਣ, ਪ੍ਰਾਣਾਯਾਮ ਅਤੇ ਧਿਆਨ ਦਾ ਅਭਿਆਸ ਯੋਗ ਸਾਧਕਾਂ ਮੀਨਲ, ਰਮਨ, ਪੂਨਮ, ਮੋਨਿਕਾ, ਅਮੀਸ਼ਾ, ਸਰੋਜ, ਸੰਸਥਾਨ ਬਾਰੇ ਜਾਣਕਾਰੀ ਅਮੀਸ਼ਾ ਅਤੇ ਉਦੇਸ਼ ਬਾਰੇ ਰਮਨ ਨੇ ਬੁਤ ਹੀ ਸੁੰਦਰ ਢੰਗ ਨਾਲ ਸਾਂਝੀ ਕੀਤੀ। ਇਸ ਦੌਰਾਨ ਡਾਕਟਰ ਭੀਮ ਸੈਨ ਨੇ ਵਰਤਮਾਨ ਮਹਾਮਾਰੀ ਦੌਰਾਨ ਯੋਗ ਦੀ ਮਹੱਤਤਾ ਬਾਰੇ ਦੱਸਿਆ। ਅੰਤ ਵਿੱਚ ਰਾਜਿੰਦਰ ਸੈਣੀ ਨੇ ਮੁੱਖ ਮਹਿਮਾਨ ਅਤੇ ਸਭ ਸਾਧਕਾ ਦਾ ਧੰਨਵਾਦ ਕੀਤਾ। ਪ੍ਰੌਗਰਾਮ ਦੀ ਸਮਾਪਤੀ ਜ਼ਿਲ੍ਹਾ ਪ੍ਰਧਾਨ ਕੁਸਮ ਸ਼ਰਮਾ ਵਲੋਂ ਵੈਦਿਕ ਪ੍ਰਾਥਨਾ ਅਤੇ ਸ਼ਾਂਤੀ ਪਾਠ ਨਾਲ ਕੀਤੀ ਗਈ।