ਬਲਵਿੰਦਰ ਸਿੰਘ ਧਾਲੀਵਾਲ
- ਵਿਧਾਇਕ ਚੀਮਾ ਦੇ ਜਤਨ ਸਦਕਾ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗਾ
ਸੁਲਤਾਨਪੁਰ ਲੋਧੀ 10 ਅਪ੍ਰੈਲ 2021 - ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਦਾ ਵਿਕਾਸ ਹੀ ਮੇਰਾ ਮੁੱਖ ਹੈ ਜੋ ਮੈਂ ਹਲਕੇ ਦੇ ਵਿਕਾਸ ਪੁਰਸ਼ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਜਤਨਾਂ ਨਾਲ ਪੂਰਾ ਕਰਕੇ ਅਜਿਹਾ ਬਣਾਵਾਂਗਾ ਜਿਸ ਤੇ ਕਦਮ ਰੱਖਦਿਆ ਸੰਗਤਾਂ ਦਾ ਮਨ ਖੁਸ਼ੀ ਨਾਲ ਝੂਮ ਉੱਠੇ। ਇਹ ਸ਼ਬਦ ਨਵੇਂ ਬਣੇ ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ 550 ਸਾਲਾਂ ਪ੍ਰਕਾਸ਼ ਪੁਰਬ ਮੌਕੇ ਵਿਧਾਇਕ ਚੀਮਾ ਦੇ ਯਤਨਾਂ ਸਦਕਾ ਜੋ ਇਸ ਸ਼ਹਿਰ ਦੀ ਕਾਇਆ ਕਲਪ ਹੋਈ ਤੇ ਉਸ ਨਾਲ ਸ਼ਹਿਰ ਦੀਆਂ ਗਲੀਆਂ ਸੜਕਾਂ ਬਹੁਤ ਸੁੰਦਰ ਲੱਗ ਰਹੀਆਂ ਹਨ।
ਉਹਨਾਂ ਕਿਹਾ ਕਿ ਸੁੰਦਰਤਾ ਨੂੰ ਬਣਾਏ ਰੱਖਣਾ ਵੀ ਸਾਡਾ ਸਾਰਿਆਂ ਦਾ ਫਰਜ਼ ਹੈ। ਕਿਉਂਕਿ ਬਗੈਰ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਕਾਰਜ ਸਿਰੇ ਨਹੀਂ ਚੜ੍ਹਦਾ ਸ਼ਹਿਰ ਵਿਚ ਸੀਵਰੇਜ਼ ਵਾਟਰ ਸਪਲਾਈ ਦੀ ਜੋ ਕਿਤੇ ਕਿਤੇ ਕੋਈ ਸੱਮਸਿਆ ਹੈ ਉਸ ਨੂੰ ਪਹਿਲ ਦੇ ਆਧਾਰ ਤੇ ਦੂਰ ਕੀਤਾ ਜਾਵੇਗਾ। ਪ੍ਰਧਾਨ ਰਾਜੂ ਧੀਰ ਨੇ ਭਰੋਸਾ ਦਿੰਦੇ ਕਿਹਾ ਕਿ ਸ਼ਹਿਰ ਵਾਸੀਆਂ ਦਾ ਹਰੇਕ ਕੰਮ ਬਿਨਾਂ ਕਿਸੇ ਭੇਦ-ਭਾਵ ਪੂਰਾ ਕਰਨਗੇ। ਉਨ੍ਹਾਂ ਕਿਹਾ ਕਿ ਮੇਰੇ ਉਪਰ ਭਰੋਸਾ ਕਰਕੇ ਵਿਧਾਇਕ ਚੀਮਾ ਨੇ ਮੈਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ।
ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਵਿਧਾਇਕ ਚੀਮਾ ਦਾ ਵਿਕਾਸ ਹੋਣ ਦਾ ਨਾਮ ਪੂਰੇ ਹਲਕੇ ਚ ਲੈ ਕੇ ਜਾਵਾਂਗਾ ਉਨ੍ਹਾਂ ਕਿਹਾ ਕਿ ਮੇਰੀ ਬਹੁਤ ਵੱਡੀ ਖ਼ੁਸ਼ਕਿਸਮਤੀ ਹੈਂ ਜੋ ਪਾਰਟੀ ਨੇ ਮੈਨੂੰ ਇਸ ਬਾਬੇ ਦੀ ਨਗਰੀ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਉਹਨਾਂ ਦੇ ਸ਼ਾਨਦਾਰ ਅਤੇ ਰੇਹੜੀਆਂ ਵਾਲੇ ਨੂੰ ਅਪੀਲ ਕੀਤੀ ਕਿਉਂ ਆਪਣੇ ਆਪ ਦੁਕਾਨਾਂ ਅੱਗੇ ਕੀਤੇ ਨਾਜਾਇਜ਼ ਕਬਜੇ ਛੱਡ ਦੇਣ ਪਾ ਕੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਸਮੱਸਿਆ ਨਾ ਆਵੇ ਅਤੇ ਬਾਜ਼ਾਰ ਸੁੰਦਰ ਦਿਖਾਈ ਦੇਵੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਹਿਰੀ ਪ੍ਰਧਾਨ ਸੰਜੀਵ ਮਰਵਾਹਾ, ਜ਼ੈਲਦਾਰ ਮਾਨਵ ਧੀਰ, ਸੁਖਵਿੰਦਰ ਸਿੰਘ , ਬਲਵਿੰਦਰ ਸਿੰਘ ਮੋਮੀ, ਲਾਡੀ ਦਰੀਏਵਾਲ, ਸੰਨੀ ਪੁਰੀ, ਡਿੰਪਲ ਟੰਡਨ, ਹੈਬੀ ਜੈਨ, ਕੌਂਸਲਰ ਪਵਨ ਕਨੋਜੀਆ, ਸਰਪੰਚ ਜਸਪਾਲ ਸਿੰਘ ਫੱਤੋਵਾਲ, ਸਰਪੰਚ ਗੁਰਦੇਵ ਸਿੰਘ ਪੱਪਾ, ਡਾਕਟਰ ਬਲਰਾਮ ਪੁਰੀ, ਹਰਮਨ, ਦੀਪਕ ਬਵੇਜਾ, ਮਿੰਟੂ ਰਾਜਪੂਤ, ਗੁਲਸ਼ਨ ਧੀਰ, ਸੁੱਖਾ, ਸੋਨੂੰ, ਪ੍ਰਦੀਪ ਕੰਡਾ ਆਦਿ ਹਾਜ਼ਰ ਸਨ।