← ਪਿਛੇ ਪਰਤੋ
ਸੰਜੀਵ ਜਿੰਦਲ
ਮਾਨਸਾ - 10 ਅਪ੍ਰੈਲ 2021 - ਮਾਨਸਾ ਜ਼ਿਲ੍ਹੇ ਦੇ ਪਿੰਡ ਕੁਲਾਣਾ ਰੋਡ ਦੇ ਖੇਤਾਂ 'ਚ ਅੱਗ ਲੱਗਣ 1 ਏਕੜ ਕਣਕ ਦੀ ਖੜੀ ਫ਼ਸਲ ਸੜ ਕੇ ਸੁਆਹ ਹੋ ਗਈ। ਇਸ ਖੇਤ ਨੇੜੇ ਪੈਂਦੀਆਂ ਝੁੱਗੀਆਂ ਵਾਲੇ ਪਾਸਿਓਂ ਲੱਗੀ ਇਸ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਕਿਸਾਨ ਆਗੂ ਜਥੇਦਾਰ ਗਿਆਨ ਸਿੰਘ ਗਿੱਲ ਨੇ ਦੱਸਿਆ ਕਿ ਬਾਅਦ ਦੁਪਹਿਰ ਅਚਾਨਕ ਅੱਗ ਲੱਗਣ ਕਾਰਨ ਸੁਖਵਿੰਦਰ ਸਿੰਘ ਪੁੱਤਰ ਨਿਰੰਜਨ ਸਿੰਘ ਵਾਸੀ ਵਾਰਡ ਨੰਬਰ 2 ਬੁਢਲਾਡਾ ਦੀ ਪੱਕੀ ਖੜ੍ਹੀ ਕਣਕ ਸੜ ਕੇ ਸੁਆਹ ਹੋ ਗਈ ਹੈ ਅਤੇ ਕੁੱਝ ਨੇੜਲੀਆਂ ਫ਼ਸਲਾਂ ਵੀ ਪ੍ਰਭਾਵਿਤ ਹੋਈਆਂ।
Total Responses : 933