ਕਮਲਜੀਤ ਸਿੰਘ ਸੰਧੂ
ਬਰਨਾਲਾ, 11 ਅਪ੍ਰੈਲ 2021 - ਫ਼ੂਡ ਸਪਲਾਈ ਵਿਭਾਗ ਦੀ ਚੰਡੀਗੜ੍ਹ ਤੋਂ ਪਹੁੰਚੀ ਟੀਮ ਵਲੋਂ ਬਰਨਾਲਾ ਜ਼ਿਲ੍ਹੇ ਦੇ ਹੰਡਿਆਇਆ ਵਿਖੇ ਇੱਕ ਸ਼ੈਲਰ ਵਿੱਚ ਰੇਡ ਕੀਤੀ ਗਈ। ਅਧਿਕਾਰੀਆਂ ਵਲੋਂ ਇਹ ਰੇਡ ਇੱਕ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ। ਸ਼ੈਲਰ ਵਿੱਚ ਕੁੱਝ ਗੱਟੇ ਕਣਕ ਦੀ ਫ਼ਸਲ ਦੇ ਬਿਨਾਂ ਰਿਕਾਰਡ ਤੋਂ ਬਰਾਮਦ ਹੋਈ ਹੈ। ਜਿਸਦਾ ਜ਼ਿਲ੍ਹਾ ਵਿਭਾਗ ਤੋਂ ਰਿਕਾਰਡ ਮੰਗਵਾ ਕੇ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ। ਰੇਡ ਕਰਨ ਵਾਲੀ ਟੀਮ ਦੇ ਇੰਸਪੈਕਟਰ ਨੇ ਰਿਕਾਰਡ ’ਚ ਹੇਰਾਫ਼ੇਰੀ ਹੋਣ ’ਤੇ ਕਾਰਵਾਈ ਦੀ ਗੱਲ ਆਖੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਡ ਕਰਨ ਆਈ ਫ਼ੂਡ ਸਪਲਾਈ ਵਿਭਾਗ ਦੀ ਟੀਮ ਦੇ ਇੰਸਪੈਕਟਰ ਨੇ ਦੱਸਿਆ ਕਿ ਉਹਨਾਂ ਵਲੋਂ ਸੂਚਨਾ ਦੇ ਆਧਾਰ ’ਤੇ ਹੰਡਿਆਇਆ ਦੇ ਇੱਕ ਸ਼ੈਲਰ ਵਿੱਚ ਚੈਕਿੰਗ ਕੀਤੀ ਗਈ। ਜਿੱਥੇ ਕੁੱਝ ਗੱਟੇ ਕਣਕ ਦੇ ਪਏ ਹਨ। ਜਿਸਨੂੰ ਲੈ ਕੇ ਮਾਰਕੀਟ ਕਮੇਟੀ ਅਤੇ ਸ਼ੈਲਰ ਮਾਲਕ ਤੋਂ ਸ਼ੈਲਰ ਵਿੱਚ ਪਈ ਕਣਕ ਸਬੰਧੀ ਰਿਕਾਰਡ ਮੰਗਿਆ ਹੈ। ਜਿਸਦੇ ਆਧਾਰ ’ਤੇ ਵਿਭਾਗ ਵਲੋਂ ਰਿਕਾਰਡ ਕਾਰਵਾਈ ਕੀਤੀ ਜਾਵੇਗੀ।
ਉਹਨਾਂ ਦੱਸਿਆ ਕਿ 5300 ਗੱਟੇ ਕਣਕ ਦੇ ਮਿਲੇ ਹਨ, ਜਿਸ ਲਈ ਰਿਕਾਰਡ ਮੰਗਿਆ ਗਿਅ ਹੈ। ਇਸ ਸ਼ੈਲਰ ਨੂੰ ਕਿਸਾਨਾਂ ਵਲੋਂ ਵੱਢ ਕੇ ਲਿਆਂਦੀ ਜਾ ਰਹੀ ਕਣਕ ਦੀ ਫ਼ਸਲ ਲਈ ਫ਼ੜ ਬਣਾਇਆ ਹੋਇਆ ਹੈ। ਜਿਸ ਦੀ ਪ੍ਰਮੀਸ਼ਨ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ। ਉਹਨਾ ਕਿਹਾ ਕਿ ਜੇਕਰ ਇਸ ਕਣਕ ਦਾ ਰਿਕਾਰਡ ਸ਼ੈਲਰ ਮਾਲਕ ਪੇਸ਼ ਨਾ ਕਰ ਸਕੇ ਤਾਂ ਉਹ ਕਾਰਵਾਈ ਕਰਨਗੇ।