ਰਾਜਵੰਤ ਸਿੰਘ
ਮਲੋਟ, 11 ਅਪ੍ਰੈਲ 2021-ਘਰ ਦੇ ਦਰਵਾਜ਼ੇ ’ਚ ਬੈਠਕੇ ਸ਼ਰੇ੍ਹਆਮ ਹੈਰੋਇਨ ਪੀ ਰਹੇ ਦੋ ਨੌਜਵਾਨਾਂ ਨੂੰ ਮਲੋਟ ਪੁਲਿਸ ਨੇ ਕਾਬੂ ਕੀਤਾ ਹੈ, ਜਿੰਨਾਂ ਪਾਸੋਂ 350 ਮਿਲੀਗ੍ਰਾਮ ਹੈਰੋਇਨ ਤੇ ਹੋਰ ਸਮਾਨ ਮਿਲਿਆ ਹੈ। ਇਹ ਮਾਮਲਾ ਮਲੋਟ ਦੇ ਦਵਿੰਦਰਾ ਰੋਡ ਦੀ ਗਲੀ ਨੰਬਰ 10 ਤੋਂ ਹੈ। ਦਰਅਸਲ ਥਾਣਾ ਸਿਟੀ ਮਲੋਟ ਪੁਲਿਸ ਵੱਲੋਂ ਗਸ਼ਤ ਦੌਰਾਨ ਜਦੋਂ ਉਕਤ ਜਗ੍ਹਾ ਤੋਂ ਲੰਘਿਆ ਗਿਆ ਤਾਂ ਪੁਲਿਸ ਨੇ ਦੇਖਿਆ ਕਿ ਦੋ ਨੌਜਵਾਨ ਘਰ ਦੇ ਮੇਨ ਦਰਵਾਜ਼ੇ ’ਤੇ ਬੈਠੇ ਹੈਰੋਇਨ ਪੀਣ ਦੀ ਤਿਆਰੀ ਕਰ ਰਹੇ ਸਨ, ਜੋ ਕਾਗਜ਼ ਦੀਆਂ ਪਾਇਪਾਂ ਨਾਲ ਸਿਲਵਰ ਪੰਨੀਆਂ ਨਾਲ ਲਾਈਟਰਾਂ ਦੇ ਪ੍ਰਯੋਗ ਨਾਲ ਅੱਗ ਜਲਾਕੇ ਧੰੂਆਂ ਅੰਦਰ ਖਿੱਚ ਰਹੇ ਸਨ, ਜਿਸ ਤੋਂ ਬਾਅਦ ਜਦੋਂ ਪੁਲਿਸ ਦੋਵੇਂ ਨੌਜਵਾਨਾਂ ਕੋਲ ਗਈ ਤਾਂ ਉਨ੍ਹਾਂ ਸਾਰਾ ਸਮਾਨ ਸੁੱਟ ਦਿੱਤਾ ਤੇ ਭੱਜਣ ਲੱਗੇ, ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਦੋਵਾਂ ਨੂੰ ਕਾਬੂ ਕਰ ਲਿਆ ਤੇ ਜਦੋਂ ਉਨ੍ਹਾਂ ਦੇ ਸੁੱਟੇ ਇੱਕ ਲਿਫ਼ਾਫ਼ੇ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 350 ਮਿਲੀਗ੍ਰਾਮ ਹੈਰੋਇਨ ਤੇ ਹੋਰ ਸਮਾਨ ਮਿਲਿਆ। ਦੋਵੇਂ ਨੌਜਵਾਨਾਂ ਦੀ ਪਛਾਣ ਨਰਿੰਦਰ ਕੁਮਾਰ ਉਰਫ਼ ਗੇਜ਼ਾ ਪੁੱਤਰ ਗੁਲਸ਼ਨ ਰਾਮ ਤੇ ਗੁਰਮੀਤ ਸਿੰਘ ਉਰਫ਼ ਬੱਬੂ ਪੁੱਤਰ ਮਹਿੰਦਰ ਸਿੰਘ ਵਾਸੀ ਗੁਰੂ ਨਾਨਕ ਨਗਰੀ ਵਜੋਂ ਹੋਈ ਹੈ, ਜਿੰਨ੍ਹਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।