← ਪਿਛੇ ਪਰਤੋ
ਰਾਜਵੰਤ ਸਿੰਘ ਸ੍ਰੀ ਮੁਕਤਸਰ ਸਾਹਿਬ, 11 ਅਪ੍ਰੈਲ 2021-ਯੂ ਟਿਊਬ ’ਤੇ ਚਰਚਿਤ ਗੀਤ ‘ਮੁੰਡੇ ਮੁਕਤਸਰ ਦੇ’ ਨਾਲ ਇਸ ਸਮੇਂ ਪਿੰਡ ਬਰੀਵਾਲਾ ਦਾ ਨੌਜਵਾਨ ਗਾਇਕ ਗੱਗੂ ਸੰਧੂ ਚਰਚਾ ’ਚ ਹਨ। ਲਾਈਵ ਸ਼ੋਆਂ ਤੋਂ ਬਾਅਦ ਦਰਜਨਾਂ ਗੀਤਾਂ ਨੂੰ ਸਰੋਤਿਆਂ ਦੀ ਝੋਲੀ ਪਾਉਣ ਵਾਲੇ ਗੱਗੂ ਦਾ ਉਕਤ ਗੀਤ ਸਰੋਤਿਆਂ ਵੱਲੋਂ ਵਧੇਰੇ ਪਸੰਦ ਕੀਤਾ ਜਾ ਰਿਹਾ ਹੈ। ਗੱਲਬਾਤ ਕਰਦਿਆਂ ਗੱਗੂ ਨੇ ਦੱਸਿਆ ਕਿ ਉਹ ਆਪਣੇ ਜ਼ਿਲੇ੍ਹ ਸ੍ਰੀ ਮੁਕਤਸਰ ਸਾਹਿਬ ਦਾ ਨਾਂਅ ਪੂਰੀ ਦੁਨੀਆ ’ਤੇ ਚਮਕਦਾ ਵੇਖਣਾ ਚਾਹੁੰਦੇ ਹਨ, ਕਿਉਂਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਨੂੰ ਹਮੇਸ਼ਾ ਪੱਛੜਿਆ ਹੀ ਸਮਝਿਆ ਜਾਂਦਾ ਹੈ ਜਿਸ ਕਰਕੇ ਉਨ੍ਹਾਂ ਮਨ ਬਣਾਇਆ ਕਿ ਉਹ ਇੱਕ ਗੀਤ ਜ਼ਰੀਏ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀਆਂ ਖੂਬੀਆਂ ਤੇ ਪ੍ਰਾਪਤੀਆਂ ਤੋਂ ਦੇਸ਼ ਦੁਨੀਆ ਨੂੰ ਜਾਣੂ ਕਰਾਉਣਗੇ। ਉਨ੍ਹਾਂ ਦੱਸਿਆ ਕਿ ਇਹ ਗੀਤ ਜੀਟੀ ਰਿਕਾਰਡ ਵੱਲੋਂ ਰਿਲੀਜ਼ ਕੀਤਾ ਗਿਆ ਹੈ ਤੇ ਗੀਤ ਦਾ ਵੀਡਿਓ ਫ਼ਿਲਮਾਂਕਣ ਡਾਇਰੈਕਟਰ ਕੌਸ਼ ਬਰੀਵਾਲਾ ਅਤੇ ਮਿਸਟਰ ਪੀ.ਕੇ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਵੀ ਉਹ ਅਜਿਹੇ ਹੋਰ ਗੀਤ ਸਰੋਤਿਆਂ ਦੀ ਝੋਲੀ ਪਾਉਣਗੇ।
Total Responses : 188