ਫਸਲ ਦੀ ਸਿੱਧੀ ਅਦਾਇਗੀ ਕਾਰਨ ਕਿਸਾਨਾਂ ਦੇ ਨਾਲ-ਨਾਲ ਆੜ੍ਹਤੀਆਂ ਅਤੇ ਵਪਾਰੀਆਂ ਨੂੰ ਵੀ ਵੱਡਾ ਨੁਕਸਾਨ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 11 ਅਪ੍ਰੈਲ 2021-ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਜ਼ਿਲਾ ਪ੍ਰਧਾਨ ਸੁਰਜੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਕਾਲੇ ਕਾਨੂੰਨ ਕਿਸਾਨਾਂ ਦੇ ਨਾਲ-ਨਾਲ ਮਜ਼ਦੂਰਾਂ, ਆੜ੍ਹਤੀਆਂ ਅਤੇ ਵਪਾਰੀਆਂ ਦਾ ਵੀ ਬਹੁਤ ਨੁਕਸਾਨ ਕਰ ਰਹੇ ਹਨ। ਉਨਾਂ ਕਿਹਾ ਕਿ ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਲਈ ਕੇਂਦਰ ਸਰਕਾਰ ਦੇ ਨਾਲ-ਨਾਲ ਪੰਜਾਬ ਦੀ ਕੈਪਟਨ ਸਰਕਾਰ ਵੀ ਬਰਾਬਰ ਦੀ ਜਿੰਮੇਵਾਰ ਹੈ ਤੇ ਅਜਿਹੇ ਫੈਸਲੇ ਹਰ ਵਰਗ ਲਈ ਘਾਤਕ ਬਣੇ ਹੋਏ ਹਨ। ਸੁਰਜੀਤ ਸਿੰਘ ਨੇ ਕਿਹਾ ਕਿ ਹੁਣ ਕਿਸਾਨਾਂ ਵੱਲੋਂ ਵਰਤੀ ਜਾ ਰਹੀ ਡੀਏਪੀ ਖਾਦ ਦੀਆਂ ਕੀਮਤਾਂ ਵਿਚ ਵਾਧਾ ਕਰਦਿਆਂ ਕੇਂਦਰ ਸਰਕਾਰ ਨੇ ਹਰੇਕ ਥੈਲੇ ਦੀ ਕੀਮਤ 1200 ਰੁਪਏ ਤੋਂ ਵਧਾ ਕੇ 1900 ਰੁਪਏ ਕਰ ਦਿੱਤੀ ਹੈ, ਪੰਜਾਬ ਵਿਚ 8 ਲੱਖ ਟਨ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਕਾਰਨ ਕੇਂਦਰ ਸਰਕਾਰ 1100 ਕਰੋੜ ਰੁਪਏ ਦਾ ਵਾਧੂ ਬੋਝ ਕਿਸਾਨਾਂ ’ਤੇ ਪਾ ਗਈ ਹੈ। ਉਨਾਂ ਕਿਹਾ ਕਿ ਡੀਏਵੀ ਖ਼ਾਦ ਦੀ ਕੀਮਤ ’ਚ ਵਾਧਾ ਕਿਸਾਨਾਂ ਦੀ ਪਿੱਠ ’ਤੇ ਚਾਕੂ ਮਾਰਨ ਦੇ ਸਮਾਨ ਹੈ।
‘ਆਪ’ ਆਗੂਆਂ ਨੇ ਕਿਹਾ ਕਿ ਇਕ ਪਾਸੇ ਕਿਸਾਨਾਂ ਨੂੰ ਫਸਲਾਂ ਦਾ ਰੇਟ ਨਹੀਂ ਮਿਲ ਰਿਹਾ ਹੈ ਅਤੇ ਡੀਏਪੀ ਖਾਦ ਅਤੇ ਖੇਤੀ ਵਿਚ ਵਰਤੋਂ ਹੋਣ ਵਾਲੇ ਸਾਮਾਨ ਦੇ ਭਾਅ ਕਈ ਗੁਣਾ ਵਧਣ ਕਾਰਨ ਮੋਦੀ ਦੀ ਕਿਸਾਨ ਵਿਰੋਧੀ ਨੀਤੀ ਦਿਖਾਈ ਦੇ ਰਹੀ ਹੈ ਅਤੇ ਇਹ ਕੈਪਟਨ ਸਰਕਾਰ ਦੀ ਚੁੱਪੀ ਤੋਂ ਵੀ ਸਾਫ ਹੈ। ਇਸ ਮੌਕੇ ਜਗਦੇਵ ਸਿੰਘ ਜ਼ਿਲਾ ਪ੍ਧਾਨ, ਸੁਖਜਿੰਦਰ ਸਿੰਘ ਕਾਉਣੀ ਜ਼ਿਲਾ ਯੂਥ ਪ੍ਧਾਨ, ਜਗਮੋਹਨ ਸਿੰਘ ਸੁਖਨਾ ਜ਼ਿਲਾ ਮੀਡੀਆ ਇੰਚਾਰਜ, ਮਨਵੀਰ ਸਿੰਘ ਖੁੱਡੀਆਂ ਬਲਾਕ ਪ੍ਰਧਾਨ ਲੰਬੀ ਵੀ ਹਾਜ਼ਰ ਸਨ।