← ਪਿਛੇ ਪਰਤੋ
ਲੱਖਾ ਸਿਧਾਣਾ ਦੇ ਭਰਾ ਦੇ ਮਾਮਲੇ ’ਤੇ ਆਪਣੀ ਹੀ ਸਰਕਾਰ ’ਤੇ ਨਵਜੋਤ ਸਿੱਧੂ ਦਾ ਅਸਿੱਧਾ ਨਿਸ਼ਾਨਾ, ਕਹੀ ਵੱਡੀ ਗੱਲ ਚੰਡੀਗੜ੍ਹ, 11 ਅਪ੍ਰੈਲ, 2021: ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਲੱਖਾ ਸਿਧਾਣਾ ਦੇ ਭਰਾ ’ਤੇ ਦਿੱਲੀ ਪੁਲਿਸ ਵੱਲੋਂ ਤਸ਼ੱਦਦ ਢਾਹੇ ਜਾਣ ਦੇ ਮਾਮਲੇ ’ਤੇ ਆਪਣੀ ਹੀ ਸਰਕਾਰ ’ਤੇ ਅਸਿੱਧਾ ਨਿਸ਼ਾਨਾ ਲਗਾਇਆ ਹੈ। ਇਕ ਟਵੀਟ ਵਿਚ ਨਵਜੋਤ ਸਿੱਧੂ ਨੇ ਕਿਹਾ ਹੈ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਸਾਡੀ ਹੀ ਧਰਤੀ ’ਤੇ ਸਾਡੇ ਹੀ ਅਧਿਕਾਰ ਖੇਤਰ ਹੇਠ ਦਿੱਲੀ ਪੁਲਿਸ ਨੂੰ ਪੰਜਾਬੀਆਂ ’ਤੇ ਤਸ਼ੱਦਦ ਢਾਹੁਣ ਦੀ ਆਗਿਆ ਦਿੱਤੀ ਗਈ ਹੈ। ਇਹ ਪੰਜਾਬ ਸਰਕਾਰ ਦੀ ਅਥਾਰਟੀ ਦੀ ਉਲੰਘਣਾ ਹੈ....ਕਿਸ ਨਾਲ ਰਲ ਕੇ ਅਜਿਹਾ ਕੀਤਾ ਗਿਆ ਹੈ। ਉਹਨਾਂ ਨੇ ਮਮਤਾ ਬੈਨਰਜੀ ਤੋਂ ਸਬਕ ਲੈਣ ਦੀ ਗੱਲ ਕਹਿੰਦਿਆਂ ਕਿਹਾਕਿ ਮਮਤਾ ਨੇ ਸੀ ਬੀ ਆਈ ਦੇ ਅਧਿਕਾਰੀ ਉਦੋਂ ਜੇਲ੍ਹਾਂ ਵਿਚ ਡੱਕ ਦਿੱਤੇ ਸਨ ਜਦੋਂ ਉਹਨਾਂ ਨੇ ਪੱਛਮੀ ਬੰਗਾਲ ਦੇ ਅਧਿਕਾਰ ਖੇਤਰ ਦੀ ਉਲੰਘਣਾ ਕਰਨ ਦਾ ਯਤਨ ਕੀਤਾ ਸੀ।
Total Responses : 935