ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਪਿਛਲੇ ਸਮੇਂ ਵਿਚ ਅਧਿਆਪਕਾਂ ਦੀ ਹੋਈ ਮੀਟਿੰਗ ਦੀ ਫਾਈਲ ਫੋਟੋ
ਜਗਦੀਸ਼ ਥਿੰਦ
ਗੁਰੂ ਹਰਸਹਾਏ ਫਿਰੋਜ਼ਪੁਰ 11 ਅਪ੍ਰੈਲ ,
ਪੰਜਾਬ ਸਰਕਾਰ ਕੋਲੋਂ ਰੁਜ਼ਗਾਰ ਦੀ ਮੰਗ ਕਰ ਰਹੇ ਬੇਰੁਜ਼ਗਾਰ ਪੀ ਟੀ ਆਈ ਅਧਿਆਪਕਾਂ ਵੱਲੋਂ ਸੰਘਰਸ਼ ਤੇਜ਼ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ।
ਖੇਡ ਮੰਤਰੀ ਪੰਜਾਬ ਦੇ ਹਲਕਾ ਗੁਰੂ ਹਰਸਹਾਏ ਵਿੱਚ ਆਉਣ ਵਾਲੀ ਮਿਤੀ 13 ਅਪ੍ਰੈਲ 2021 ਨੂੰ ਵਿਸਾਖੀ ਵਾਲੇ ਦਿਨ ਪੀ ਟੀ ਆਈ (646) ਅਧਿਆਪਕਾਂ ਵੱਲੋਂ ਲਲਕਾਰ ਰੈਲੀ ਦਾ ਐਲਾਨ ਕਰ ਦਿੱਤਾ ਗਿਆ ਹੈ ।
ਸੂਬਾ ਕਮੇਟੀ ਆਗੂ ਅਸ਼ੋਕ ਕੁਮਾਰ ਨ ਇਕ ਪ੍ਰੈਸ ਨੋਟ ਵਿੱਚ ਦੱਸਿਆ 4 ਸਾਲ ਬੀਤਣ ਤੋਂ ਬਾਅਦ ਵੀ ਪੀ ਟੀ ਆਈ (646) ਅਧਿਆਪਕਾਂ ਭਰਤੀ ਮੁਕੰਮਲ ਨਹੀ ਹੋ ਸਕੀ ।
28 ਫ਼ਰਵਰੀ 2021 ਨੂੰ ਗੁਰੂ ਸਹਾਏ ਵਿਖੇ ਖੇਡ ਦੀ ਕੋਠੀ ਮੋਹਣ ਕੇ ਰੋਸ ਮਾਰਚ ਕੱਢ ਕੇ ਤਕਰੀਬਨ 6 ਘੰਟੇ ਰੋਡ ਜਾਮ ਕੀਤਾ ਗਿਆ, ਲੰਬਾ ਸਮਾਂ ਰੋਡ ਜਾਮ ਕਰਨ ਉਪਰੰਤ ਪ੍ਰਸ਼ਾਸਨ ਹਰਕਤ ਵਿੱਚ ਆਇਆ ਜਿਸਦੇ ਸਿੱਟੇ ਵੱਜੋਂ ਖੇਡ ਮੰਤਰੀ ਦੇ ਨਿੱਜੀ ਸਕੱਤਰ ਨਸੀਬ ਸਿੰਘ ਸੰਧੂ ਨੇ ਪੀ ਟੀ ਆਈ ਅਧਿਆਪਕਾ ਦੀ ਰਾਣਾ ਗੁਰਮੀਤ ਸਿੰਘ ਸੋਢੀ ਖੇਡ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਸੀ ।
ਮਿਤੀ 31-03-2021 ਨੂੰ ਪੀ ਟੀ ਆਈ ਅਧਿਆਪਕਾਂ ਵੱਡਾ ਵਫਦ ਖੇਡ ਮੰਤਰੀ ਨੂੰ ਮਿਲਿਆ ।
ਉਹਨਾਂ ਆਗੂਆਂ ਨੂੰ ਭਰੋਸੇ ਵਿੱਚ ਲੈਂਦੇ ਹੋਏ ਕਿਹਾ ਕਿ ਇਕ ਹਫਤੇ ਵਿੱਚ ਤੁਹਾਡੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾ ਦਿੱਤੀ ਜਾਵੇਗੀ । ਇੱਕ ਹਫਤਾ ਬੀਤ ਜਾਣ ਤੋਂ ਬਾਅਦ ਮਿਤੀ 09-04-2021 ਨੂੰ ਪੀ ਟੀ ਆਈ ਅਧਿਆਪਕਾ ਦਾ ਇੱਕ ਵਫਦ ਫਿਰ ਤੋਂ ਚੰਡੀਗੜ੍ਹ ਸਰਕਾਰੀ ਕੋਠੀ ਸੈਕਟਰ 2,ਕੋਠੀ ਨੰਬਰ 43/A ਵਿਖੇ ਮਿਲਿਆ ।
ਇਸ ਦਿਨ ਖੇਡ ਮੰਤਰੀ ਤਾਂ ਨਹੀ ਮਿਲੇ ਉਹਨਾਂ ਦੇ ਸਪੁੱਤਰ ਅਨੁਮੀਤ ਹੀਰਾ ਸੋਢੀ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਇਸ ਭਰਤੀ ਸਬੰਧੀ ਪੱਲਾ ਝਾੜਦੇ ਨਜ਼ਰ ਆਏ ।
ਯੂਨੀਅਨ ਆਗੂ ਹਰੀਸ਼ ਸਾਮਾ ਨੇ 2016 ਜਲਾਲਾਬਾਦ ਵਿਖੇ ਟੈਂਕੀ ਤੋਂ ਉਤਾਰਨ ਦਾ ਵਾਅਦਾ ਯਾਦ ਕਰਵਾਇਆ ਪਰ ਹੀਰਾ ਸੋਢੀ ਨੇ ਉਸ ਗੱਲ ਨੂੰ ਨਜਰ ਅੰਦਾਜ ਕਰ ਦਿੱਤਾ ।
ਇਸ ਸਬੰਧੀ ਭੈਣ ਕੈਲਾਸ਼ ਕੋਰ ਨੇ ਆਖਿਆ ਕਿ ਚੰਡੀਗੜ੍ਹ ਵਿਖੇ ਦੋ ਮੀਟਿੰਗਾਂ ਕਰਨ ਉਪਰੰਤ ਵੀ ਬੇਰੁਜ਼ਗਾਰਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ , ਜਿਸਦੇ ਰੋਸ ਵਜੋਂ ਵਿਸਾਖੀ ਵਾਲੇ ਦਿਨ ਖੇਡ ਮੰਤਰੀ ਦੇ ਇਲਾਕੇ ਵਿੱਚ ਯੂਨੀਅਨ ਵਲੋਂ ਲਲਕਾਰ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ ਹੈ ।
ਮੀਟਿੰਗ ਵਿੱਚ ਸ਼ਾਮਲ ਗੁਰਪ੍ਰੀਤ ਸਿੰਘ ਖੰਨਾ, ਗੁਰਲਾਲ ਸਿੰਘ ਭੋਲਾ, ਜਸਵਿੰਦਰ ਸਿੰਘ ਅੱਕਾਂਵਾਲੀ ,ਗੁਰਦੀਪ ਸਿੰਘ ਸਿਰਸਾ, ਹਰੀਸ਼ ਕੁਮਾਰ ਸਾਮਾ ਬੇਟਵਾ , ਬਲਕਾਰ ਸਿੰਘ ਸੈਣੀ ਗੁਰੂ ਹਰਿ ਸਹਾਏ, ਰਾਜ ਪਾਲ, ਰਮੇਸ਼ ਸਿੰਘ , ਦੀਪੂ ਬਾਜੇ ਕਾ, ਵੀਨਾ ਰਾਣੀ ਪੀਰ ਬਖਸ਼ ਚੌਹਾਨ, ਕੈਲਾਸ਼ ਰਾਣੀ ਮੋਹਨ ਕੇ, ਮਮਤਾ ਰਾਣੀ ਅਮੀਰ ਖਾਸ ਆਦਿ ਹਾਜ਼ਰ ਸਨ ।