ਰਵੀ ਜੱਖੂ
ਚੰਡੀਗੜ੍ਹ, 11 ਅਪ੍ਰੈਲ 2021 - ਚੰਡੀਗੜ੍ਹ ਸੈਕਟਰ-34 ਸਥਿਤ ਐਕਸਿਸ ਬੈਂਕ ਵਿੱਚ ਵੱਡੀ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਮੁਢਲੀ ਜਾਣਕਾਰੀ ਅਨੁਸਾਰ ਬੈਂਕ ਵਿੱਚੋਂ 3-4 ਕਰੋੜ ਚੋਰੀ ਹੋਣ ਦੀ ਜਾਣਕਾਰੀ ਮਿਲੀ ਹੈ। ਚੋਰੀ ਦਾ ਇਲਜ਼ਾਮ ਬੈਂਕ ਦੇ ਗਾਰਡ 'ਤੇ ਹੀ ਲਾਇਆ ਜਾ ਰਿਹਾ ਹੈ। ਚੋਰੀ ਦੀ ਸਾਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।
ਅੱਜ ਐਤਵਾਰ ਹੋਣ ਕਾਰਨ ਬੈਂਕ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੈਂਕ ਦੇ ਟਰੰਕਾਂ ਵਿਚੋ ਕੈਸ਼ ਚੈਕ ਕੀਤਾ ਜਾ ਰਿਹਾ ਸੀ ਤਾਂ ਇੱਕ ਟਰੰਕ ਵਿੱਚ ਕੈਸ਼ ਨਹੀਂ ਸੀ ਸ਼ੱਕ ਹੋਣ 'ਤੇ ਸੀਸੀਟੀਵੀ ਕੈਮਰ ਚੈੱਕ ਕੀਤੇ ਗਏ। ਇਸ ਸੰਬੰਧੀ ਫ਼ਿਲਹਾਲ ਕਿਸੇ ਵੀ ਬੈਂਕ ਅਧਿਕਾਰੀ ਜਾ ਪੁਲਿਸ ਅਧਿਕਾਰੀ ਨੇ ਕੈਮਰੇ ਅੱਗੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਪਰ ਜਾਣਕਾਰੀ ਅਨੁਸਾਰ ਬੈਂਕ ਵਿੱਚ 3 ਤੋਂ 4 ਕਰੋੜ ਕੈਸ਼ ਚੋਰੀ ਹੋ ਗਿਆ ਹੈ। ਫ਼ਿਲਹਾਲ ਪੁਲਿਸ ਜਾਚ ਜਾਰੀ ਹੈ ।