ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 12 ਅਪ੍ਰੈਲ 2021-ਜ਼ਿਲੇ ਅੰਦਰ ਕੋਰੋਨਾ ਕਾਰਨ ਆਏ ਦਿਨ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਫ਼ਿਰ ਕੋਰੋਨਾ ਕਾਰਨ ਇਕ ਹੋਰ ਮੌਤ ਹੋਈ ਹੈ, ਜਦੋਂਕਿ ਦੂਜੇ ਪਾਸੇ ਕੋਰੋਨਾ ਦੇ 65 ਨਵੇਂ ਮਾਮਲਿਆਂ ਦੀ ਪੁਸ਼ਟੀ ਵੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ। ਵਿਭਾਗ ਦੀ ਰਿਪੋਰਟ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਤੋਂ 5, ਜ਼ਿਲਾ ਜੇਲ੍ਹ ਤੋਂ 9, ਮਲੋਟ ਤੋਂ 19, ਗਿੱਦੜਬਾਹਾ ਤੋਂ 5, ਬਾਦਲ ਤੋਂ 5, ਹਰੀਕੇਕਲਾਂ ਤੋਂ 1, ਕਬਰਵਾਲਾ ਤੋਂ 1, ਝੋਰੜ ਤੋਂ 1, ਬਰੀਵਾਲਾ ਤੋਂ 1, ਮਧੀਰ ਤੋਂ 1, ਰੁਖ਼ਾਲਾ ਤੋਂ 1, ਥਾਂਦੇਵਾਲਾ ਤੋਂ 1, ਝਬੇਲਵਾਲੀ ਤੋਂ 1, ਰੋੜਾਂਵਾਲੀ ਤੋਂ 1, ਪਿਉਰੀ ਤੋਂ 1, ਭਲਾਈਆਣਾ ਤੋਂ 1, ਕਿੱਲਿਆਂਵਾਲੀ ਤੋਂ 1, ਅਬੁਲ ਖ਼ੁਰਾਣਾ ਤੋਂ 1, ਤਪਾ ਖੇੜਾ ਤੋਂ 1, ਖ਼ਾਨੇ ਕੀ ਢਾਬ ਤੋਂ 1, ਭਾਈਕਾ ਕੇਰਾ ਤੋਂ 2, ਰੱਥੜੀਆਂ ਤੋਂ 1, ਪਿੰਡ ਮਲੋਟ ਤੋਂ 1, ਕਾਉਣੀ ਤੋਂ 1, ਭਾਗਸਰ ਤੋਂ 1, ਬੁੱਟਰ ਬਖੂਆ ਤੋਂ 1 ਕੇਸ ਮਿਲਿਆ ਹੈ, ਜਿੰਨਾਂ ਨੂੰ ਹੁਣ ਵਿਭਾਗ ਵੱਲੋਂ ਆਈਸੋਲੇਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅੱਜ 10 ਮਰੀਜ਼ਾਂ ਨੂੰ ਰਿਲੀਵ ਵੀ ਕੀਤਾ ਗਿਆ ਹੈ। ਅੱਜ 362 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 2355 ਸੈਂਪਲ ਬਕਾਇਆ ਹਨ। ਅੱਜ ਜ਼ਿਲੇ ਭਰ ਅੰਦਰੋਂ 685 ਨਵੇਂ ਸੈਂਪਲ ਵੀ ਇਕੱਤਰ ਕੀਤੇ ਗਏ ਹਨ। ਹੁਣ ਜ਼ਿਲੇ ਅੰਦਰ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 5032 ਹੋ ਗਈ ਹੈ, ਜਿਸ ਵਿਚੋਂ ਹੁਣ ਤੱਕ 4310 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਇਸ ਸਮੇਂ 610 ਕੇਸ ਸਰਗਰਮ ਚੱਲ ਰਹੇ ਹਨ। ਉਥੇ ਹੀ ਜ਼ਿਲੇ ਦੇ ਸ਼ਹਿਰ ਮਲੋਟ ਤੋਂ ਅੱਜ ਕੋਰੋਨਾ ਕਾਰਨ ਇਕ ਹੋਰ ਮੌਤ ਹੋਈ ਹੈ, ਜਿਸ ਤੋਂ ਬਾਅਦ ਜ਼ਿਲੇ ਅੰਦਰ ਕੋਰੋਨਾ ਮੌਤਾਂ ਦਾ ਅੰਕੜਾ ਹੁਣ 112 ਹੋ ਗਿਆ ਹੈ।