ਹਰੀਸ਼ ਕਾਲੜਾ
ਰੂਪਨਗਰ 12 ਅਪ੍ਰੈਲ 2021 : ਸਿਵਲ ਸਰਜਨ ਰੂਪਨਗਰ ਡਾ. ਦਵਿੰਦਰ ਕੁਮਾਰ ਢਾਂਡਾ ਦੀ ਪ੍ਰਧਾਨਗੀ ਹੇਠ ਸਮੂਹ ਬਲਾਕ ਬੀ.ਈ.ਈਜ ਦੀ ਮੀਟਿੰਗ ਹੋਈ ਜਿਸ ਵਿੱਚ ਕੋਵਿਡ ਕੇਸਾਂ ਅਤੇ ਕੋਵਿਡ ਟੀਕਾਕਰਨ ਦੀ ਮੋਜੂਦਾ ਸਥਿਤੀ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ઠਸਿਵਲ ਸਰਜਨ ਵੱਲੋਂ ਹਦਾਇਤ ਕੀਤੀ ਗਈ ਕਿ ਕਿਉਂ ਜ਼ੋ ਹੁਣ ਕੋਵਿਡ ਵੈਕਸੀਨ ਉਪਲੱਬਧ ਹੈ, ਇਸ ਲਈ ਜਰੂਰੀ ਹੈ ਕਿ ਪਿੰਡਾਂ ਦੀਆਂ ਪੰਚਾਇਤਾਂ ਅਤੇ ਪਿੰਡਾਂ ਦੇ ਕਲੱਬਾਂ ਅਤੇ ਪੈਂਡੂ ਸਿਹਤ ਸਫਾਈ ਅਤੇ ਪੋਸ਼ਣ ਕਮੇਟੀਆਂ ਦੇ ਸਹਿਯੋਗ ਨਾਲ 45 ਸਾਲ ਦੀ ਉਮਰ ਤੋਂ ਵੱਧ ਦੇ ਵਿਅਕਤੀਆਂ ਨੂੰ ਕੋਵਿਡ ਤੋਂ ਬਚਾਅ ਦਾ ਟੀਕਾ ਲਗਵਾਇਆ ਜਾਵੇ।ਸਮੂਹ ਸਿਹਤ ਕਾਮਿਆਂ ਜਿਵੇਂ ਕਿ ਐਲ.ਐਚ.ਵੀ., ਮਲਟੀਪਰਪਜ ਹੈਲਥ ਵਰਕਰਜ, ਐਸ.ਆਈਜ਼ ਅਤੇ ਆਸ਼ਾ ਦਾ ਟਾਰਗੇਟ ਨਿਰਧਾਰਿਤ ਕੀਤਾ ਜਾਵੇ ਅਤੇ ਹਰ ਰੋਜ਼ ਟੀਕਾਕਰਨ ਦੀ ਪ੍ਰਗਤੀ ਦਾ ਰੀਵਿਊ ਕੀਤਾ ਜਾਵੇ। ਧਾਰਮਿਕ ਸਥਾਨਾਂ ਤੋਂ ਕੋਵਿਡ ਟੀਕਾਕਰਨ ਸੰਬੰਧੀ ਜਾਗਰੂਕਤਾ ਸੰਦੇਸ਼ ਲੋਕਾਂ ਤੱਕ ਪਹੁੰਚਾਏ ਜਾਣ। ਇਸ ਦੇ ਇਲਾਵਾ ਢੁੱਕਵੇਂ ਸਥਾਨਾਂ ਤੇ ਕੋਵਿਡ ਤੋਂ ਬਚਾਅ ਅਤੇ ਇਸਦੇ ਟੀਕਾਕਰਨ ਦੀ ਜਾਣਕਾਰੀ ਸੰਬੰਧੀ ਬੋਰਡ ਬੈਨਰ ਡਿਸਪਲੇਅ ਕੀਤੇ ਜਾਣ। ਫੈਕਟਰੀਆਂ, ਏਜੰਸੀਆਂ, ਪ੍ਰਾਈਵੇਟ ਸੰਸਥਾਵਾਂ ਆਦਿ ਜਿੱਥੇ ਕਿ 45 ਸਾਲ ਦੀ ਊਮਰ ਤੋਂ ਵੱਧ ਦਾ ਸਟਾਫ ਜਿਆਦਾ ਗਿਣਤੀ ਵਿੱਚ ਹੈ, ਵਿਖੇ ਕੋਵਿਡ ਟੀਕਾਕਰਨ ਕੈਂਪਾ ਦਾ ਆਯੋਜਨ ਕੀਤਾ ਜਾਵੇ। ਜਿੰਨਾਂ ਵਿਅਕਤੀਆਂ ਨੂੰ ਪਹਿਲੀ ਖੁਰਾਕ ਲੱਗ ਚੁੱਕੀ ਹੈ, ਨਿਯਮਾਂ ਮੁਤਾਬਿਕ ਉਹਨਾਂ ਦੀ ਦੂਜੀ ਟੀਕਾਕਰਨ ਖੁਰਾਕ ਵੀ ਸੁਨਿਸ਼ਚਿਤ ਕੀਤੀ ਜਾਵੇ।
ਸਿਵਲ ਸਰਜਨ ਡਾ. ਢਾਂਡਾ ਵੱਲੋਂ ਸਮੂਹ ਬੀ.ਈ.ਈਜ ਨੂੰ ਹਦਾਇਤ ਕੀਤੀ ਗਈ ਕਿ ਕੋਵਿਡ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਸ ਦੇ ਲਈ ਜਰੂਰੀ ਹੈ ਕਿ ਲੋਕਾਂ ਨੂੰ ਇਸ ਬੀਮਾਰੀ ਦੀ ਗੰਭੀਰਤਾ ਬਾਰੇ ਜਾਗਰੂਕ ਕੀਤਾ ਜਾਵੇ। ਕੋਵਿਡ ਤੋਂ ਬਚਾਅ ਸੰਬੰਧੀ ਜਰੂਰੀ ਹਦਾਇਤਾਂ ਜਿਵੇਂ ਕਿ ਸਮਾਜਿਕ ਦੂਰੀ ਬਣਾਕੇ ਰੱਖਣਾ, ਮਾਸਕ ਪਾ ਕੇ ਰੱਖਣਾ, ਭੀੜ-ਭਾੜ ਵਾਲੀਆਂ ਥਾਵਾਂ ਤੇ ਜਾਣ ਤੋਂ ਗੁਰੇਜ਼ ਕਰਨਾ ਅਤੇ ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਣਾ ਆਦਿ ਵਰਗੀਆਂ ਆਦਤਾਂ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਕਿਸੇ ਵੀ ਹਾਲ ਵਿੱਚ ਇਸ ਬੀਮਾਰੀ ਨੂੰ ਹਲਕੇ ਵਿੱਚ ਨਾਂ ਲਿਆ ਜਾਵੇ।
ਇਸ ਮੋਕੇ ਜਿਲ੍ਹਾ ਟੀਕਾਕਰਨ ਅਫਸਰ ਡਿਪਟੀ ਸਮੂਹ ਸਿੱਖਿਆ ਤੇ ਸੂਚਨਾਂ ਅਫਸਰ ਗੁਰਦੀਪ ਸਿੰਘ, ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਸੁਖਜੀਤ ਕੰਬੋਜ਼, ਬੀ.ਈ.ਈਜ਼ ਰਵਿੰਦਰ ਸਿੰਘ, ਰਿੱਤੂ ਅਤੇ ਹਰਵਿੰਦਰ ਸਿੰਘ ਸੈਣੀ ਮੋਜੂਦ ਸਨ।