ਪੀੜਤ ਵਿਅਕਤੀਆਂ ਨੂੰ ਚੈਕ ਦਿੰਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ, ਚੇਅਰਮੈਂਨ ਰਾਜਵੰਤ ਸਿੰਘ ਪਹੂਵਿੰਡ, ਵਾਈਸ ਚੇਅਰਮੈਂਨ ਰੇਸ਼ਮ ਸਿੰਘ ਨਵਾਦਾ ਆਦਿ।
ਜਗਮੀਤ ਸਿੰਘ
ਭਿੱਖੀਵਿੰਡ 12 ਅਪ੍ਰੈਲ 2021: ਵਿਧਾਇਕ ਸੁਖਪਾਲ ਸਿੰਘ ਭੁੱਲਰ ਵੱਲੋਂ ਐਕਸੀਡੈਂਟ ਕੇਸ ਤੇ ਹਾਦਸ਼ੇ ਦੌਰਾਨ ਆਪਣੇ ਅੰਗ ਗੁਆਹ ਚੁੱਕੇ ਛੇ ਵਿਅਕਤੀਆਂ ਨੂੰ 1 ਲੱਖ 40 ਹਜਾਰ ਰੁਪਏ ਚੈਕ ਵੰਡੇ ਗਏ। ਮਾਰਕੀਟ
ਕਮੇਟੀ ਭਿੱਖੀਵਿੰਡ ਦਫਤਰ ਵਿਖੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਵੱਲੋਂ ਪਿੰਡ ਬੈਕਾ ਦੇ ਗੁਰਵਿੰਦਰ ਸਿੰਘ ਪੁੱਤਰ ਮੇਜਰ ਸਿੰਘ, ਪਿੰਡ ਬਲੇ੍ਹਰ ਦੇ ਪ੍ਰਗਟ ਸਿੰਘ ਪੁੱਤਰ ਗੁਰਦੀਪ ਸਿੰਘ, ਪਿੰਡ ਮਾੜੀ ਉਧੋਕੇ ਦੇ ਅਮਰਜੀਤ ਕੌਰ ਪਤਨੀ ਬਲਵਿੰਦਰ ਸਿੰਘ, ਪਿੰਡ ਵਾਂ ਤਾਰਾ ਸਿੰਘ ਦੇ ਕੁਲਵਿੰਦਰ ਸਿੰਘ ਪੁੱਤਰ ਮੁਖਤਾਰ ਸਿੰਘ, ਪਿੰਡ ਮਾੜੀ ਕੰਬੋਕੇ ਦੇ ਅਰੂੜ ਸਿੰਘ ਪੁੱਤਰ ਸੋਹਨ ਸਿੰਘ, ਪਿੰਡ ਭੈਣੀ ਗੁਰਮੱਖ ਸਿੰਘ ਦੇ ਦਿਲਬਾਗ ਸਿੰਘ ਪੁੱਤਰ ਪੂਰਨ ਸਿੰਘ ਨੂੰ ਚੈਕ ਦਿੱਤੇ ਗਏ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਂਨ ਰਾਜਵੰਤ ਸਿੰਘ ਪਹੂਵਿੰਡ, ਵਾਈਸ ਚੇਅਰਮੈਂਨ ਰੇਸ਼ਮ ਸਿੰਘ ਨਵਾਦਾ, ਬੌਬੀ ਉਧੋਕੇ, ਸੈਕਟਰੀ ਜਸਮੇਲ ਸਿੰਘ, ਚੇਅਰਮੈਂਨ ਕ੍ਰਿਸ਼ਨਪਾਲ ਜੱਜ, ਸਰਪੰਚ ਗੁਰਪ੍ਰੀਤ ਸਿੰਘ ਸ਼ੇਰਾ, ਜਸਵਿੰਦਰ ਸਿੰਘ ਮਿੱਠਾ ਮਾੜੀਮੇਘਾ, ਸੁਖਬੀਰ ਸਿੰਘ ਉਦੋਕੇ, ਡਾ.ਸੁਖਜੀਤ ਸਿੰਘ ਬੁੱਟਰ, ਪਹਿਲਵਾਨ ਬੱਬੂ ਬੈਂਕਾ ਆਦਿ ਹਾਜਰ ਸਨ।