ਕੈਂਪ ਦੌਰਾਨ ਹਾਜ਼ਰ ਮੁੱਖ ਮਹਿਮਾਨ ਹਲਕਾ ਵਿਧਾਇਕ ਕਸ਼ਲਦੀਪ ਸਿੰਘ ਢਿੱਲੋਂ ਦੀ ਹਾਜ਼ਰੀ 'ਚ ਟੀਕਾ ਲਗਾਉਂਦੇ ਹੋਏ ਡਾ.ਚੰਦਰ ਸ਼ੇਖਰ ਨਾਲ, ਰਮੇਸ਼ ਗੇਰਾ, ਦਰਸ਼ਨ ਗੇਰਾ ਅਤੇ ਦਰਸ਼ਨ ਲਾਲ ਚੁੱਘ ਅਤੇ ਹੋਰ |
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 12 ਅਪ੍ਰੈੱਲ 2021: ਅਰੋੜਾ ਮਹਾਂ ਸਭਾ ਦੇ ਪ੍ਰਧਾਨ ਰਮੇਸ਼ ਗੇਰਾ ਅਤੇ ਗੇਲਾ ਰਾਮ ਗੇਰਾ ਟਰੱਸਟ ਦੇ ਪ੍ਰਧਾਨ ਦਰਸ਼ਨ ਗੇਰਾ ਦੀ ਅਗਵਾਈ ਹੇਠ ਟਰੱਸਟ ਦੇ ਹਾਲ ਅੰਦਰ ਕੋਰੋਨਾ ਤੋਂ ਬਚਾਅ ਲਈ ਲਗਾਏ ਟੀਕਾਕਰਨ ਕੈਂਪ 'ਚ 45 ਸਾਲ ਤੋਂ ਵੱਧ ਉਮਰ ਦੇ 131 ਸ਼ਹਿਰ ਨਿਵਾਸੀਆਂ ਨੇ ਟੀਕਾਕਰਨ ਕਰਵਾਇਆ | ਸਰਕਾਰੀ ਸਿਵਲ ਹਸਪਤਾਲ ਦੀ ਟੀਮ ਨੇ ਡਾ: ਚੰਦਰ ਸ਼ੇਖਰ ਐੱਸ.ਐੱਮ.ਓ. ਦੀ ਅਗਵਾਈ ਹੇਠ ਤਸੱਲੀਬਖਸ਼ ਢੰਗ ਨਾਲ ਟੀਕਾਕਰਨ ਕੀਤਾ | ਕੈਂਪ 'ਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਕੁਸ਼ਲਦੀਪ ਸਿੰਘ ਰਾਜਸੀ ਸਲਾਹਕਾਰ ਮੁੱਖ ਮੰਤਰੀ ਪੰਜਾਬ ਸ਼ਾਮਲ ਹੋਏ | ਉਨ੍ਹਾਂ ਕਿਹਾ ਕਿ ਪੰਜਾਬ ਹੀ ਅਜਿਹਾ ਸੂਬਾ ਹੈ | ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿੱਜੀ ਕੋਸ਼ਿਸ਼ਾਂ ਕਰਕੇ ਪੰਜਾਬ ਲਈ ਵਧੀਆ ਅਤੇ ਵੱਡੇ ਪੱਧਰ ਤੇ ਵੈਕਸੀਨ ਲਾਉਣ ਦਾ ਇੰਤਜ਼ਾਮ ਕੀਤਾ ਹੈ | ਉਨ੍ਹਾਂ ਅਰੋੜ ਮਹਾਂ ਸਭਾ ਦੇ ਇਸ ਉਪਰਾਲੇ ਦੀ ਪ੍ਰੰਸ਼ਸਾ ਕੀਤੀ | ਅਰੋੜਾ ਮਹਾਂਸਭਾ ਦੇ ਸਕੱਤਰ ਦਰਸ਼ਨ ਲਾਲ ਚੁੱਘ ਨੇ ਜੀ ਆਇਆਂ ਨੂੰ ਆਖਦਿਆਂ ਆਪਣੀ ਅਤੇ ਪ੍ਰੀਵਾਰ ਦੀ ਸੁਰੱਖਿਆ ਲਈ ਟੀਕਾ ਲਗਾਉਣ ਲਈ ਪ੍ਰੇਰਿਤ ਕੀਤਾ | ਪ੍ਰਧਾਨ ਰਮੇਸ਼ ਗੇਰਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਕੋਰੋਨਾ ਤੋਂ ਬਚਣ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ | ਕੈਂਪ 'ਚ ਲਲਿਤ ਮੋਹਨ ਗੁਪਤਾ ਚੇਅਰਮੈਨ ਨਗਰ ਸੁਧਾਰ ਟਰੱਸਟ, ਰਾਜ ਕੁਮਾਰ ਗੁਪਤਾ, ਦਰਗੇਸ਼ ਸ਼ਰਮਾ ਮੰਟੂ ਸਾਬਕਾ ਵਾਈਸ ਚੇਅਰਮੈਨ ਗਊਸੇਵਾ ਕਮਿਸ਼ਨ ਪੰਜਾਬ, ਬਲਦੇਵ ਰਾਜ ਤੇਹਰੀਆ ਪ੍ਰਧਾਨ ਰੋਜ਼ ਇਨਕਲੇਵ, ਰਾਜਨ ਨਾਗਪਾਲ, ਰਾਕੇਸ਼ ਕਟਾਰੀਆ, ਸੰਜੀਵ ਮਿੱਤਲ, ਅਸ਼ੋਕ ਚਾਨਣਾ, ਵਿਨੋਦ ਬਜਾਜ, ਪਵਨ ਮੌਂਗਾ, ਦਰਸ਼ਨ ਅਰੋੜਾ, ਦਿਨੇਸ਼ ਸੁਖੀਜਾ, ਚਮਨ ਲਾਲ ਗੇਰਾ, ਬੱਬੂ ਆਹੂਜਾ, ਦੇਵਿੰਦਰ ਛਾਬੜਾ (ਟਿੰਟੂ) ਹਾਜ਼ਰ ਸਨ |