ਰਾਜ ਬੰਗਾ
ਬੰਗਾ, 13 ਅਪ੍ਰੈਲ 2021-ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਿਕ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਜਿੰਦੋਵਾਲ ਵਿਖੇ ਸੰਗਰਾਦ ਵਿਸਾਖ ਦਾ ਦਿਹਾੜਾ ਮਨਾਇਆ ਗਿਆ। ਅੰਮਿ੍ਰਤ ਵੇਲੇ ਤੋਂ ਹੀ ਸੰਗਤਾਂ ਵਲੋਂ ਆਕੇ ਗੁਰੂ ਸਾਹਿਬ ਦੇ ਮੱਥਾ ਟੇਕਿਆ ਗਿਆ। ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਲਾਲ ਸਿੰਘ ਨਲੀਨੀ ਜਾਣਕਾਰੀ ਦਿੰਦਿਆਂ ਦੱਸਿਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਏ ਪਾਠ ਦੇ ਭੋਗ ਅੱਜ ਸੰਗਰਾਦ ਵਿਸਾਖ ਦੇ ਦਿਹਾੜੇ ’ਤੇ ਪਾਏ ਗਏ। ਭੋਗ ਉਪਰੰਤ ਭਾਈ ਪਲਵਿੰਦਰ ਸਿੰਘ ਕਥਾਵਾਚਕ ਸੁਚੇਤਗੜ੍ਹ ਅਤੇ ਭਾਈ ਬਗੀਚਾ ਸਿੰਘ ਹੈੱਡ ਗ੍ਰੰਥੀ ਖਡੂਰ ਸਾਹਿਬ ਵਾਲਿਆਂ ਵਲੋਂ ਕਥਾ ਵਿਚਾਰਾਂ ਕੀਤੀਆਂ ਗਈਆਂ। ਉਪਰੰਤ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਭਾਈ ਗੁਰਮੁੱਖ ਸਿੰਘ, ਭਾਈ ਗੁਰਪ੍ਰੀਤ ਸਿੰਘ ਬੰਗਿਆ ਵਾਲੇ, ਭਾਈ ਪ੍ਰਮਜੀਤ ਸਿੰਘ ਦੁਸਾਂਝਾਂ ਵਾਲੇ ਅਤੇ ਬੀਬੀ ਜਸਮੀਨ ਕੋਰ ਸੋਢੀ ਬੰਗਿਆਂ ਵਾਲੇ ਵਲੋਂ ਗੁਰਬਾਣੀ ਕੀਰਤਨ ਕੀਤਾ ਗਿਆ, ਜਦੋਂਕਿ ਭਾਈ ਰਿਪਵਜੀਤ ਸਿੰਘ ਝੰਡੇਰ ਅਤੇ ਭਾਈ ਸੁਖਵਿੰਦਰ ਸਿੰਘ ਮੰਡਾਲੀ ਢਾਡੀ ਜਥਾ ਵਲੋਂ ਸੰਗਤਾ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਭਾਈ ਰਣਜੀਤ ਸਿੰਘ ਗ੍ਰੰਥੀ ਨੇ ਨਿਭਾਈ। ਇਸ ਮੌਕੇ ਗੁਰੂ ਕਾ ਲੰਗਰ ਵੀ ਛਕਾਇਆ ਗਿਆ।
ਇਸ ਮੌਕੇ ਪ੍ਰੀਤਮ ਸਿੰਘ, ਇੰਸਪੈਕਟਰ ਗੁਰਪ੍ਰੀਤ ਸਿੰਘ ਅਕਾਂਊਟੈਂਟੀ ਖਜ਼ਾਨਚੀ ਕਹਾਰਪੁਰ, ਜਤਿੰਦਰਪਾਲ ਸਿੰਘ ਸੁਪਰਡੈਂਟ, ਗੁਰਵਿਆਲ ਸਿੰਘ ਕਲਰਕ, ਐਡਵੋਕੇਟ ਰਾਜਪਾਲ ਸਿੰਘ ਗਾਂਧੀ, ਸੁਖਵੀਰ ਸਿੰਘ ਭੋਗਲ, ਸਮੂਹ ਪ੍ਰਬੰਧਕ ਨਿਸ਼ਕਾਮ ਸੇਵਕ ਜਥਾ ਦੇ ਸਮੂਹ ਸੇਵਾਦਾਰ ਅਤੇ ਪਿੰਡ ਜੀਦੋਵਾਲ ਦੀ ਸਮੂਹ ਸੰਗਤ ਨੇ ਹਾਜ਼ਰੀ ਲਗਾਈ।