ਸੜਕ ਉਪਰ ਧਰਨਾ ਦੇ ਰਹੇ ਬੇਰੁਜ਼ਗਾਰਾਂ ਦੀ ਵਿਥਿਆ ਜਾਣਦੇ ਹੋਏ ਖੇਡ ਮੰਤਰੀ ਦੇ ਨਿੱਜੀ ਸਕੱਤਰ ਨਸੀਬ ਸਿੰਘ ਸੰਧੂ
ਜਗਦੀਸ਼ ਥਿੰਦ
ਗੁਰੂ ਹਰਸਹਾਏ ਫਿਰੋਜ਼ਪੁਰ 13 ਅਪ੍ਰੈਲ ,
ਅੱਜ ਜਿੱਥੇ ਦੁਨੀਆਂ ਭਰ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਪੰਜਾਬ ਸਰਕਾਰ ਕੋਲੋਂ ਰੁਜ਼ਗਾਰ ਦੀ ਮੰਗ ਕਰ ਰਹੇ ਬੇਰੁਜ਼ਗਾਰ ਪੀ ਟੀ ਆਈ ਅਧਿਆਪਕਾਂ ਵੱਲੋਂ ਖੇਡ ਮੰਤਰੀ ਪੰਜਾਬ ਦੇ ਹਲਕੇ ਵਿਚ ਫਿਰੋਜਪੁਰ - ਫਾਜਿਲਕਾ ਜਰਨੈਲੀ ਸੜਕ ਰੋਕ ਕੇ ਟਰੈਫਿਕ ਜਾਮ ਕੀਤਾ ।
_____________________________________
ਲਿੰਕ ਸੜਕਾਂ ਟਰੈਫਿਕ ਵਿੱਚ ਫਸੇ ਰਾਹਗੀਰਾਂ ਦਾ ਦ੍ਰਿਸ਼ । ਤਸਵੀਰ : ਜਗਦੀਸ਼ ਥਿੰਦ
______.______________________________
ਪੀ ਟੀ ਆਈ (646) ਅਧਿਆਪਕਾਂ ਵੱਲੋਂ ਲਲਕਾਰ ਰੈਲੀ ਦੇ ਨਾਮ ਤੇ ਸੜਕੀ ਆਵਾਜਾਈ ਠੱਪ ਕਰਨ ਤੇ ਚਾਹੇ ਪੁਲਸ ਵਲੋਂ ਹੋਰਨਾਂ ਰਸਤਿਆਂ ਤੇ ਟਰੈਫਿਕ ਚਾਲੂ ਰੱਖਣ ਦੀ ਕੋਸ਼ਿਸ਼ ਕੀਤੀ ਗਈ ਪਰ ਘੰਟਿਆਂਬੱਧੀ ਲੋਕ ਸੜਕਾਂ ਉੱਤੇ ਫਸੇ ਰਹੇ ।
ਸੜਕ ਦੇ ਇੱਕ ਕਿਨਾਰੇ ਲ੍ਹੇਟੀਆਂ ਹੋਈਆਂ ਬੇਰੁਜ਼ਗਾਰ ਪੀ ਟੀ ਆਈ ਅਧਿਆਪਕਾਵਾਂ
_______________________________________
ਸੂਬਾ ਕਮੇਟੀ ਆਗੂ ਅਸ਼ੋਕ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ 4 ਸਾਲ ਬੀਤਣ ਤੋਂ ਬਾਅਦ ਵੀ ਪੀ ਟੀ ਆਈ (646) ਅਧਿਆਪਕਾਂ ਭਰਤੀ ਮੁਕੰਮਲ ਨਹੀ ਹੋ ਸਕੀ ।
ਖੇਡ ਮੰਤਰੀ ਨਾਲ ਮੀਟਿੰਗ ਦਾ ਵਾਅਦਾ ਕਰ ਕੇ ਧਰਨਾ ਖਤਮ ਕਰਾਉਂਦੇ ਹੋਏ ਨਸੀਬ ਸਿੰਘ ਸੰਧੂ , ਮੌਜੂਦ ਹਨ ਐਸ ਐਚ ਓ ਗੁਰੂਹਰਸਹਾਏ ਜਸਵਰਿੰਦਰ ਸਿੰਘ । ਤਸਵੀਰ : ਜਗਦੀਸ਼ ਥਿੰਦ
----------------------------------------------------------
28 ਫ਼ਰਵਰੀ 2021 ਨੂੰ ਗੁਰੂ ਸਹਾਏ ਵਿਖੇ ਖੇਡ ਦੀ ਕੋਠੀ ਮੋਹਣ ਕੇ ਰੋਸ ਮਾਰਚ ਕੱਢ ਕੇ ਤਕਰੀਬਨ 6 ਘੰਟੇ ਰੋਡ ਜਾਮ ਕੀਤਾ ਗਿਆ, ਲੰਬਾ ਸਮਾਂ ਰੋਡ ਜਾਮ ਕਰਨ ਉਪਰੰਤ ਪ੍ਰਸ਼ਾਸਨ ਹਰਕਤ ਵਿੱਚ ਆਇਆ ਜਿਸਦੇ ਸਿੱਟੇ ਵੱਜੋਂ ਖੇਡ ਮੰਤਰੀ ਦੇ ਨਿੱਜੀ ਸਕੱਤਰ ਨਸੀਬ ਸਿੰਘ ਸੰਧੂ ਨੇ ਪੀ ਟੀ ਆਈ ਅਧਿਆਪਕਾ ਦੀ ਰਾਣਾ ਗੁਰਮੀਤ ਸਿੰਘ ਸੋਢੀ ਖੇਡ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਸੀ ।
ਮਿਤੀ 31-03-2021 ਨੂੰ ਪੀ ਟੀ ਆਈ ਅਧਿਆਪਕਾਂ ਵੱਡਾ ਵਫਦ ਖੇਡ ਮੰਤਰੀ ਨੂੰ ਮਿਲਿਆ ।
ਉਹਨਾਂ ਆਗੂਆਂ ਨੂੰ ਭਰੋਸੇ ਵਿੱਚ ਲੈਂਦੇ ਹੋਏ ਕਿਹਾ ਕਿ ਇਕ ਹਫਤੇ ਵਿੱਚ ਤੁਹਾਡੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾ ਦਿੱਤੀ ਜਾਵੇਗੀ ।
ਆਗੂਆਂ ਨੇ ਕਿਹਾ ਕਿ ਮੰਤਰੀ ਵੱਲੋਂ ਕੀਤਾ ਗਿਆ ਵਾਅਦਾ ਪੂਰਾ ਨਹੀਂ ਹੋਇਆ ।
ਇਸ ਸਬੰਧੀ ਭੈਣ ਕੈਲਾਸ਼ ਕੋਰ ਨੇ ਆਖਿਆ ਕਿ ਚੰਡੀਗੜ੍ਹ ਵਿਖੇ ਦੋ ਮੀਟਿੰਗਾਂ ਕਰਨ ਉਪਰੰਤ ਵੀ ਬੇਰੁਜ਼ਗਾਰਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ , ਜਿਸਦੇ ਰੋਸ ਵਜੋਂ ਵਿਸਾਖੀ ਵਾਲੇ ਦਿਨ ਖੇਡ ਮੰਤਰੀ ਦੇ ਇਲਾਕੇ ਵਿੱਚ ਯੂਨੀਅਨ ਵਲੋਂ ਲਲਕਾਰ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ ਸੀ ।
ਧਰਨੇ ਵਿੱਚ ਸ਼ਾਮਲ ਗੁਰਪ੍ਰੀਤ ਸਿੰਘ ਖੰਨਾ, ਗੁਰਲਾਲ ਸਿੰਘ ਭੋਲਾ, ਜਸਵਿੰਦਰ ਸਿੰਘ ਅੱਕਾਂਵਾਲੀ ,ਗੁਰਦੀਪ ਸਿੰਘ ਸਿਰਸਾ, ਹਰੀਸ਼ ਕੁਮਾਰ ਸਾਮਾ ਬੇਟਵਾ , ਬਲਕਾਰ ਸਿੰਘ ਸੈਣੀ ਗੁਰੂ ਹਰਿ ਸਹਾਏ, ਰਾਜ ਪਾਲ, ਰਮੇਸ਼ ਸਿੰਘ , ਦੀਪੂ ਬਾਜੇ ਕਾ, ਵੀਨਾ ਰਾਣੀ ਪੀਰ ਬਖਸ਼ ਚੌਹਾਨ, ਕੈਲਾਸ਼ ਰਾਣੀ ਮੋਹਨ ਕੇ, ਮਮਤਾ ਰਾਣੀ ਅਮੀਰ ਖਾਸ ਆਦਿ ਹਾਜ਼ਰ ਸਨ ।
ਇਸ ਤੋਂ ਇਲਾਵਾ ਕਿਸਾਨ ਅੰਦੋਲਨ ਵਿਚ ਸਰਗਰਮ ਆਗੂਆਂ , ਆਮ ਆਦਮੀ ਪਾਰਟੀ ਆਗੂਆਂ ਨੇ ਵੀ ਇਸ ਧਰਨੇ ਨੂੰ ਸੰਬੋਧਨ ਕਰ ਕੇ ਇਨ੍ਹਾਂ ਬੇਰੁਜ਼ਗਾਰ ਪੀ ਟੀ ਆਈ ਅਧਿਆਪਕਾਂ ਨੂੰ ਰੁਜਗਾਰ ਦੇਣ ਦੀ ਮੰਗ ਕੀਤੀ ।
ਸਵੇਰ ਵੇਲੇ ਤੋਂ ਲਗਾਤਾਰ ਆਵਾਜਾਈ ਠੱਪ ਰਹਿਣ ਤੇ ਰਾਣਾ ਗੁਰਮੀਤ ਸਿੰਘ ਸੋਢੀ ਦੇ ਨਿੱਜੀ ਸਕੱਤਰ ਨਸੀਬ ਸਿੰਘ ਸੰਧੂ ਧਰਨੇ ਵਾਲੇ ਸਥਾਨ ਤੇ ਪੁੱਜੇ ।
ਉਨ੍ਹਾਂ ਅਧਿਆਪਕਾਂ ਨੂੰ ਭਰੋਸਾ ਦਿਵਾਇਆ ਕਿ ਕੱਲ 14 ਅਪ੍ਰੈਲ ਨੂੰ ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਤੁਹਾਡੀ ਮੀਟਿੰਗ ਕਰਵਾਈ ਜਾਵੇਗੀ ਅਤੇ ਉਹ ਹੁਣ ਤੱਕ ਦੇ ਹੋਈ ਪ੍ਰੋਗਰੈੱਸ ਸੰਬੰਧੀ ਤੁਹਾਨੂੰ ਦੱਸਣਗੇ ।
ਹਾਈਵੇਅ ਉੱਪਰ ਟਰਾਲਿਆਂ ਦੀਆਂ ਲੰਬੀਆਂ ਮੀਲਾਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ ।
ਲਿੰਕ ਸੜਕਾਂ ਤੋਂ ਲੰਘਣ ਵਾਲੇ ਰਾਹਗੀਰ ਭਾਰੀ ਪ੍ਰੇਸ਼ਾਨੀ ਦੇ ਦੌਰਾਨ ਸਫਰ ਕਰਦੇ ਦਿਖਾਈ ਦੇ ਰਹੇ ਹਨ ।