ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 13 ਅਪ੍ਰੈਲ 2021 - ਫਰਿਜ਼ਟੋ ਕਾਉਂਟੀ ਪੁਲਿਸ ਅਧਿਕਾਰੀਆਂ ਨੇ ਐਤਵਾਰ ਨੂੰ ਘੋਸ਼ਣਾ ਕਰਦਿਆਂ ਦੱਸਿਆ ਕਿ ਹੰਟਿੰਗਟਨ ਝੀਲ ਖੇਤਰ ਵਿੱਚ ਇੱਕ 84 ਸਾਲਾਂ ਵਿਅਕਤੀ ਜੋ ਕਿ ਸੋਮਵਾਰ ਦੁਪਹਿਰ ਨੂੰ ਲਾਪਤਾ ਹੋਇਆ ਸੀ, ਦੀ ਮੌਤ ਹੋ ਗਈ ਹੈ। ਇਹ ਲਾਪਤਾ ਹੋਇਆ ਯੌਰਬਾ ਲਿੰਡਾ ਦਾ 84 ਸਾਲਾਂ ਅਗੋਸਟੋ ਜੇਰਾਟੇ ਨਾਮ ਦਾ ਵਿਅਕਤੀ ਰੈਗਟਾ ਵਿਸਟਾ ਲੇਨ ਅਤੇ ਹੰਟਿੰਗਟਨ ਵਿਸਟਾ ਰੋਡ ਨੇੜੇ ਇੱਕ ਕੈਬਿਨ ਵਿੱਚ ਛੁੱਟੀਆਂ ਮਨਾ ਰਿਹਾ ਸੀ। ਜ਼ੇਰਾਟੇ ਦੀ ਲਾਸ਼ ਸ਼ਨੀਵਾਰ ਦੁਪਹਿਰ ਨੂੰ ਝੀਲ ਦੇ ਪੂਰਬ ਵੱਲ ਇੱਕ ਰਿਮੋਟ ਜੰਗਲ ਵਾਲੇ ਖੇਤਰ ਵਿੱਚ ਜ਼ਮੀਨੀ ਸਰਚ ਟੀਮਾਂ ਦੁਆਰਾ ਪ੍ਰਾਪਤ ਕੀਤੀ ਗਈ ਅਤੇ ਉਹ ਕੈਬਿਨ ਤੋਂ ਇੱਕ ਮੀਲ ਦੂਰ ਸੀ।
ਇਸ ਵਿਅਕਤੀ ਨੂੰ ਆਖਰੀ ਵਾਰ ਸੋਮਵਾਰ ਨੂੰ 2 ਤੋਂ 3 ਵਜੇ ਦੇ ਵਿਚਕਾਰ ਵੇਖਿਆ ਗਿਆ ਸੀ। ਇਸ ਲਾਪਤਾ ਹੋਏ ਵਿਅਕਤੀ ਦੀ ਮੌਤ ਦਾ ਕਾਰਨ ਨਿਰਧਾਰਤ ਕਰਨਾ ਬਾਕੀ ਹੈ ਪਰ ਸ਼ੈਰਿਫ ਦੇ ਦਫ਼ਤਰ ਅਨੁਸਾਰ, ਜਦੋਂ ਉਸਨੂੰ ਲੱਭਿਆ ਗਿਆ ਤਾਂ ਕੋਈ ਦੁਰਘਟਨਾ ਨਜ਼ਰ ਨਹੀਂ ਆਈ। ਜੇਰਾਟੇ ਦੀ ਭਾਲ ਲਈ ਖੋਜ ਅਤੇ ਬਚਾਅ ਟੀਮ ਦੇ ਤਕਰੀਬਨ 50 ਮੈਂਬਰਾਂ ਨੂੰ ਨਿਯੁਕਤ ਕੀਤਾ ਗਿਆ ਸੀ ਅਤੇ ਇਸ ਵਿੱਚ ਕੈਨਨ, ਹੈਲੀਕਾਪਟਰ, ਡਰੋਨ ਅਤੇ ਜੀਪ ਵੀ ਸ਼ਾਮਿਲ ਸਨ। ਅਧਿਕਾਰੀਆਂ ਅਨੁਸਾਰ ਜੇਰਾਟੇ ਜੋ ਕਿ 5 ਫੁੱਟ 4 ਇੰਚ ਅਤੇ 140 ਪੌਂਡ ਦਾ 84 ਸਾਲਾਂ ਬਜ਼ੁਰਗ ਸੀ, ਨੂੰ ਆਖਰੀ ਵਾਰ ਇੱਕ ਗੂੜੇ ਨੀਲੇ ਰੰਗ ਦੀ ਫਨਲ ਵਾਲੀ ਕਮੀਜ਼, ਇੱਕ ਗੂੜ੍ਹੇ ਨੀਲੇ ਰੰਗ ਦੀ ਨਾਈਕ ਟੋਪੀ ਅਤੇ ਕਾਲੇ ਜੁੱਤੇ ਪਹਿਨੇ ਹੋਏ ਦੇਖਿਆ ਗਿਆ ਸੀ।