ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 13 ਅਪ੍ਰੈਲ 2021-ਜ਼ਿਲੇ ਅੰਦਰ ਅੱਜ ਫ਼ਿਰ ਕੋਰੋਨਾ ਦੇ 59 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਤੋਂ 26, ਮਲੋਟ ਤੋਂ 1, ਗਿੱਦੜਬਾਹਾ ਤੋਂ 7, ਬਾਦਲ ਤੋਂ 3, ਲੰਬੀ ਤੋਂ 3, ਹੁਸਨਰ ਤੋਂ 1, ਕਿੱਲਿਆਂਵਾਲੀ ਤੋਂ 1, ਘੁਮਿਆਰਾ ਤੋਂ 1, ਰੁਖ਼ਾਲਾ ਤੋਂ 1, ਕੋਟਭਾਈ ਤੋਂ 1, ਪਿਉਰੀ ਤੋਂ 2, ਭਲਾਈਆਣਾ ਤੋਂ 1, ਕੋਲਿਆਂਵਾਲੀ ਤੋਂ 1, ਪਿੰਡ ਮਲੋਟ ਤੋਂ 1, ਸਦਰਵਾਲਾ ਤੋਂ 1, ਭੁੱਲਰ ਤੋਂ 1, ਸੰਗਰਾਣਾ ਤੋਂ 1, ਬੱਲਮਗੜ੍ਹ ਤੋਂ 1, ਫੂਲੇਵਾਲਾ ਤੋਂ 1, ਚੱਕ ਬੀੜ ਸਰਕਾਰ ਤੋਂ 1, ਸੋਥਾ ਤੋਂ 1, ਚੜ੍ਹੇਵਾਨ ਤੋਂ 1, ਅਕਾਲਗੜ੍ਹ ਤੋਂ 1 ਕੇਸ ਮਿਲਿਆ ਹੈ, ਜਿੰਨਾਂ ਨੂੰ ਹੁਣ ਆਈਸੋਲੇਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅੱਜ 110 ਮਰੀਜ਼ਾਂ ਨੂੰ ਰਿਲੀਵ ਵੀ ਕੀਤਾ ਗਿਆ ਹੈ। ਅੱਜ 410 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 2293 ਸੈਂਪਲ ਬਕਾਇਆ ਹਨ। ਅੱਜ ਜ਼ਿਲੇ ਭਰ ਅੰਦਰੋਂ 415 ਨਵੇਂ ਸੈਂਪਲ ਵੀ ਇਕੱਤਰ ਕੀਤੇ ਗਏ ਹਨ। ਹੁਣ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 5091 ਹੋ ਗਈ ਹੈ, ਜਿਸ ਵਿਚੋਂ ਹੁਣ ਤੱਕ ਕੁੱਲ 4420 ਮਰੀਜ਼ਾਂ ਨੂੰ ਰਿਲੀਵ ਕੀਤਾ ਜਾ ਚੁੱਕਾ ਹੈ, ਜਦੋਂਕਿ ਹੁਣ 559 ਕੇਸ ਸਰਗਰਮ ਚੱਲ ਰਹੇ ਹਨ।