ਹਰਦਮ ਮਾਨ
ਸਰੀ, 13 ਅਪ੍ਰੈਲ 2021- ਸਰੀ ਆਰ.ਸੀ.ਐਮ.ਪੀ. ਨੇ ਕਲੋਵਰਡੇਲ ਇਲਾਕੇ ਵਿਚ ਆਪਸੀ ਰੇਸ ਲਾ ਰਹੀਆਂ ਤੇਜ਼ ਰਫਤਾਰ ਚਾਰ ਫੋਰਡ ਮਸਟੈਂਗ ਗੱਡੀਆਂ ਨੂੰ ਇੰਪਾਉਂਡ ਕੀਤਾ ਹੈ।
ਸਰੀ ਆਰ.ਸੀ.ਐਮ.ਪੀ. ਦੇ ਸਾਰਜੈਂਟ ਰੌਜਰ ਗ੍ਰੀਨ ਨੇ ਦੱਸਿਆ ਹੈ ਕਿ ਇਹ ਚਾਰ ਗੱਡੀਆਂ ਰਾਤ ਦੇ ਕਰੀਬ 10 ਵਜੇ 184 ਸਟਰੀਟ ਅਤੇ 53 ਐਵੀਨਿਊ ਦੇ ਇਲਾਕੇ ਵਿਚ ਜਿੱਥੇ 60 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਲਿਮਟ ਸੀ, ਉਥੇ 135 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ 'ਤੇ ਦੌੜ ਰਹੀਆਂ ਸਨ।
ਪੁਲਿਸ ਵੱਲੋਂ ਇਨ੍ਹਾਂ ਕਾਰਾਂ ਨੂੰ ਰੋਕਿਆ ਗਿਆ ਅਤੇ ਡਰਾਈਵਰਾਂ ਨੂੰ ਟਿਕਟ ਜਾਰੀ ਕੀਤੇ ਗਏ ਹਨ। ਸਾਰਜੈਂਟ ਰੌਜਰ ਗ੍ਰੀਨ ਨੇ ਕਿਹਾ ਕਿ ਖੁਸ਼ਕਿਸਮਤੀ ਨਾਲ ਕਿਸੇ ਦੁਰਘਟਨਾ ਹੋਣ ਤੋਂ ਪਹਿਲਾਂ ਪੁਲਿਸ ਨੇ ਇਨ੍ਹਾਂ ਨੂੰ ਰੋਕ ਲਿਆ ਸੀ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com