ਦੀਪਕ ਜੈਨ
- ਬਦਖੋਹੀ ਕਰਨ ਕਾਰਨ ਉਤਾਰਿਆ ਮੌਤ ਦੇ ਘਾਟ : ਪੁਲਿਸ
ਜਗਰਾਓਂ, 13 ਅਪ੍ਰੈਲ 2021 - ਮਿਤੀ 23-3-21 ਨੂੰ ਪਿੰਡ ਬੜੂੰਦੀ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਪਿੰਡ ਬੜੂੰਦੀ ਦੇ ਵਸਨੀਕ ਰਾਜਿੰਦਰ ਸਿੰਘ ਪੁੱਤਰ ਮੇਜਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਵਲੋਂ ਕਤਲ ਦੇ ਪੰਜ ਆਰੋਪੀਆਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਚਰਨਜੀਤ ਸਿੰਘ ਸੋਹਲ ਨੇ ਦਸਿਆ ਕਿ ਪੁਲਿਸ ਵਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦਿਆਂ ਪੰਜ ਵਿਅਕਤੀਆਂ ਨੂੰ ਨਾਮਜਦ ਕਰਕੇ ਓਨਾ ਉਪਰ ਮਾਮਲਾ ਦਰਜ ਕੀਤਾ ਗਿਆ।
ਇੰਨਾ ਵਿਅਕਤੀਆਂ ਵਿਚ ਅਮਨਦੀਪ ਸਿੰਘ , ਮਨਪ੍ਰੀਤ ਸਿੰਘ ਹਰਵਿੰਦਰ ਸਿੰਘ ਸਾਰੇ ਵਾਸੀ ਬੜੂੰਦੀ ਅਤੇ ਗੁਰਸੇਵਕ ਸਿੰਘ ਵਾਸੀ ਕੂਮਕਲਾਂ ਅਤੇ ਗੁਰਵਿੰਦਰ ਸਿੰਘ ਨਿਵਾਸੀ ਨਾਨਕਪੁਰਾ ਜਗੇੜਾ ਸ਼ਾਮਲ ਹਨ। ਐਸਐਸਪੀ ਸੋਹਲ ਨੇ ਦਸਿਆ ਕਿ ਰਾਜਿੰਦਰ ਸਿੰਘ ਨਾਲ ਹਰਵਿੰਦਰ ਦੇ ਦੋ ਪੁੱਤਰ ਹਨ ਅਮਨਦੀਪ ਸਿੰਘ ਅਤੇ ਮਨਪ੍ਰੀਤ। ਆਰੋਪੀ ਹਰਵਿੰਦਰ ਦੇ ਦਸਣ ਮੁਤਾਬਿਕ ਮ੍ਰਿਤਕ ਰਜਿੰਦਰ ਸਿੰਘ ਉਸਦੇ ਪਰਿਵਾਰ ਦੀ ਪਿੰਡ ਵਿਚ ਬਖਤੋਹੀ ਕਰਦਾ ਸੀ ਜਿਸ ਕਾਰਨ ਉਕਤ ਪੰਜਾਂ ਵਿਅਕਤੀਆਂ ਵਲੋਂ ਮਿਲਕੇ ਰਜਿੰਦਰ ਨੂੰ ਮਾਰਨ ਦੀ ਸਕੀਮ ਬਣਾਈ ਅਤੇ ਉਸਦਾ ਕਤਲ ਕੀਤਾ ਗਿਆ।
ਪੁਲਿਸ ਵਲੋਂ ਪੰਜਾਂ ਆਰੋਪੀਆਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਅਤੇ ਇੰਨਾ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਅਨੁਸਾਰ ਆਰੋਪੀ ਗੁਰਸੇਵਕ ਸਿੰਘ ਖਿਲਾਫ ਪਹਿਲਾ ਵਿਚ ਲੜਾਈ ਝਗੜੇ ਦੇ ਦੋ ਮੁਕਦਮੇ ਦਰਜ ਹਨ।