ਹਰਦਮ ਮਾਨ
ਸਰੀ, 13 ਅਪ੍ਰੈਲ 2021- ਬੀ.ਸੀ. ਵਿਚ ਕੋਰੋਨਾ ਦਾ ਕਹਿਰ ਅਜੇ ਥੰਮ੍ਹ ਨਹੀਂ ਰਿਹਾ ਅਤੇ ਪਿਛਲੇ ਤਿੰਨ ਦਿਨਾਂ ਦੌਰਾਨ ਕੋਵਿਡ-19 ਦੇ 3,289 ਨਵੇਂ ਕੇਸ ਸਾਹਮਣੇ ਆਏ ਹਨ। ਇਹ ਜਾਣਕਾਰੀ ਦਿੰਦਿਆਂ ਬੀ.ਸੀ. ਦੀ ਸੂਬਾਈ ਸਿਹਤ ਅਫ਼ਸਰ ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਦੱਸਿਆ ਹੈ ਕਿ ਸ਼ੁੱਕਰਵਾਰ ਨੂੰ 1,283, ਸ਼ਨੀਵਾਰ ਨੂੰ 1,036 ਅਤੇ ਐਤਵਾਰ ਨੂੰ 970 ਨਵੇਂ ਕੇਸ ਰਿਪੋਰਟ ਹੋਏ ਹਨ ਅਤੇ 18 ਵਾਇਰਸ ਪੀੜਤਾਂ ਦੀ ਮੌਤ ਹੋ ਗਈ ਹੈ।
ਬੀ.ਸੀ. ਵਿਚ ਕੋਵਿਡ-19 ਦੇ ਕੇਸਾਂ ਦੀ ਗਿਣਤੀ 1,12,829 ਹੋ ਗਈ ਹੈ ਅਤੇ 1,513 ਮੌਤਾਂ ਹੋ ਚੁੱਕੀਆਂ ਹਨ। ਇਸ ਵੇਲੇ 368 ਵਾਇਰਸ ਪੀੜਤ ਹਸਪਤਾਲਾਂ ਵਿਚ ਦਾਖਿਲ ਹਨ ਜਿਨ੍ਹਾਂ ਵਿੱਚੋਂ 121 ਮਰੀਜ਼ ਆਈ.ਸੀ.ਯੂ. ਵਿਚ ਹਨ।
ਡਾ. ਬੋਨੀ ਹੈਨਰੀ ਅਨੁਸਾਰ ਬੀ.ਸੀ. ਵਿਚ ਹੁਣ ਤਕ 1,112,101 ਲੋਕਾਂ ਨੂੰ ਵੈਕਸੀਨ ਪ੍ਰਦਾਨ ਕੀਤੀ ਜਾ ਚੁੱਕੀ ਹੈ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com