ਕੈਨੇਡਾ ਵਿਚ ਵੀ ਹੈਗੇ ਅਜਿਹੀ ਮਾਨਸਿਕਤਾ ਵਾਲੇ ਲੋਕ...
ਹਰਦਮ ਮਾਨ
ਸਰੀ, 14 ਅਪ੍ਰੈਲ 2021-ਬੀ.ਸੀ. ਦੇ ਨਨਾਈਮੋ ਆਈਲੈਂਡ ਵਿਚ ਵਾਪਰੀ ਨਮੋਸ਼ੀ ਭਰੀ ਇਕ ਘਟਨਾ ਨੇ ਸਾਬਤ ਕਰ ਦਿੱਤਾ ਹੈ ਕਿ ਖੂਬਸੂਰਤ, ਵਿਕਸਤ ਅਤੇ ਅਗਾਂਹਵਧੂ ਦੇਸ਼ ਕੈਨੇਡਾ ਵਿਚ ਘਟੀਆ ਮਾਨਸਿਕ ਪ੍ਰਵਿਰਤੀ ਵਾਲੇ ਲੋਕ ਵੀ ਰਹਿੰਦੇ ਹਨ।
ਇਸ ਘਟਨਾ ਬਾਰੇ ਦੱਸਿਆ ਗਿਆ ਹੈ ਕਿ ਇਕ ਕਥਿਤ ਲੁਟੇਰੇ ਨੇ ਇੱਕ 15 ਸਾਲਾ ਲੜਕੇ ਦਾ ਬਟੂਆ ਅਤੇ ਸੈੱਲ-ਫੋਨ ਖੋਹ ਕੇ ਝੀਲ ਵਿਚ ਸੁੱਟ ਦਿੱਤੇ। ਫਿਰ ਉਸ ਦੇ ਕੱਪੜੇ ਲੁਹਾ ਲਏ ਅਤੇ ਉਸ ਨੂੰ ਅਲਫ਼ ਨੰਗਾ ਕਰ ਕੇ ਆਪਣੇ ਘਰ ਜਾਣ ਲਈ ਕਿਹਾ। ਪੁਲਿਸ ਅਨੁਸਾਰ ਉਸ ਦੀ ਮਾਰ ਕੁਟਾਈ ਵੀ ਕੀਤੀ ਗਈ। ਡਰਿਆ ਹੋਇਆ ਉਹ ਲੜਕਾ ਜਦੋਂ ਇਸ ਹਾਲਤ ਵਿਚ ਆਪਣੇ ਘਰ ਵੱਲ ਜਾਣ ਲੱਗਿਆ ਤਾਂ ਫਿਰ ਕਥਿਤ ਦੋਸ਼ੀ ਨੇ ਉਸ ਨੂੰ ਕੁਝ ਕੱਪੜੇ ਪਹਿਨਣ ਲਈ ਦੇ ਦਿੱਤੇ ਅਤੇ ਫਿਰ ਆਪ ਹੀ ਆਪਣੀ ਕਾਰ ਵਿਚ ਬਿਠਾ ਕੇ ਉਸ ਨੂੰ ਉਸ ਦੇ ਘਰ ਤੱਕ ਛੱਡ ਕੇ ਆਇਆ।
ਆਰ.ਸੀ.ਐਮ.ਪੀ. ਨੇ ਇਸ ਸਬੰਧ ਵਿਚ ਇੱਕ 16 ਸਾਲਾ ਸ਼ੱਕੀ ਆਦਮੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸ ਉਪਰ ਸਰੀਰਕ ਨੁਕਸਾਨ ਪੁਚਾਉਣ ਲਈ ਹਮਲਾ ਕਰਨ ਅਤੇ ਲੁੱਟ ਖੋਹ ਕਰਨ ਦੇ ਦੋਸ਼ ਲਾਏ ਗਏ ਹਨ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com